HOME » Top Videos » Punjab
Share whatsapp

ਨਸ਼ਾ ਤਸਕਰੀ ਦੇ ਮੁਲਜ਼ਮਾਂ ਨੂੰ ਛੱਡਣ ਲਈ SHO ਨਾਲ ਹੁੰਦੀ 'ਸੌਦੇਬਾਜ਼ੀ' ਦੀ ਆਡੀਓ ਵਾਇਰਲ

Punjab | 12:09 PM IST Aug 18, 2019

ਇਕ ਵਾਰ ਫਿਰ ਖਾਕੀ ਉੱਤੇ ਧੱਬਾ ਲੱਗਿਆ ਹੈ। ਜਿਸ ਦੀ ਵਜ੍ਹਾ ਬਣੇ ਨੇ ਜਲਾਲਾਬਾਦ ਪੁਲਿਸ ਦੇ ਦੋ ਮੁਲਾਜ਼ਮ। ਦਰਅਸਲ ਜਲਾਲਾਬਾਦ ਦੇ ਪਿੰਡ ਰੱਤੇਵਾਲਾ ਸੋਹਣਗੜ੍ਹ ਦੇ ਦੋ ਵਿਅਕਤੀਆਂ ਵਿਰੁੱਧ ਪੁਲਿਸ ਵੱਲੋਂ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਬਾਅਦ ਇਕ ਮੁਲਜ਼ਮ ਨੂੰ ਕੇਸ ਵਿਚੋਂ ਬਾਹਰ ਕਰਨ ਦੇ ਬਦਲੇ ਥਾਣਾ ਅਮੀਰ ਖਾਸ ਦੇ SHO ਗੁਰਜੰਟ ਸਿੰਘ ਤੇ ASI ਓਮ ਪ੍ਰਕਾਸ਼ ਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਹਨ ਤੇ ਰਿਸ਼ਵਤ ਮੰਗਣ ਦਾ ਇਕ ਕਥਿਤ ਆਡੀਓ ਵੀ ਸਾਹਮਣੇ ਆਇਆ।

ਇਸ ਆਡੀਓ ਵਿਚ ASI ਓਮ ਪ੍ਰਕਾਸ਼ 20 ਹਜ਼ਾਰ ਰੁਪਏ ਮਿਲਣ ਦੇ ਬਾਅਦ ਹੋਰ 30 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ। ਜਦ ਕਿ ਕਥਿਤ ਆਡੀਓ ਵਿਚ SHO ਗੁਰਜੰਟ ਸਿੰਘ ਵੱਲੋਂ ਪੈਸਿਆਂ ਨੂੰ ਅਮਾਨਤ ਦਾ ਨਾਂ ਦੇ ਕੇ ਉਕਤ ਮੁਲਜ਼ਮ ਨੂੰ ਛੱਡਣ ਦੀ ਗੱਲ ਕਹੀ ਜਾ ਰਹੀ ਹੈ। ਉਧਰ,0 ਪੀੜਤ ਔਰਤ ਬਿਮਲਾ ਰਾਣੀ ਨੇ ਦੱਸਿਆ ਕਿ ਉਸ ਦੀ ਭੂਆ ਤੇ ਫੁੱਫੜ ਨੂੰ ਵੀ ਪਰਚੇ ਵਿਚ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਸੀ, ਜਿਸ ਕਾਰਨ ਉਨ੍ਹਾਂ ਨੇ 10 ਹਜ਼ਾਰ ਰੁਪਏ ਮੌਕੇ ਉੱਤੇ ਦਿੱਤੇ ਜਦ ਕਿ 10 ਹਜ਼ਾਰ ਉਸ ਦੀ ਭੂਆ ਵੱਲੋਂ ਦਿੱਤੇ ਗਏ ਤੇ ਬਾਕੀ ਦੀ ਮੰਗੀ ਜਾ ਰਹੀ ਰਿਸ਼ਵਤ ਦੀ ਰਿਕਾਰਡਿੰਗ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਉਧਰ, ਫ਼ਾਜ਼ਿਲਕਾ ਦੇ ਐੱਸਪੀ.ਡੀ ਨੇ ਵੀ ਆਡੀਓ ਰਿਕਾਰਡਿੰਗ ਵਿਚ ਸ਼ਾਮਲ SHO ਤੇ ASI ਦੀ ਪੁਸ਼ਟੀ ਕਰ ਦਿੱਤੀ ਹੈ ਤੇ ਮਾਮਲੇ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਸੌਂਪਣ ਦਾ ਦਾਅਵਾ ਕੀਤਾ ਜਾ ਰਿਹਾ।

SHOW MORE