HOME » Top Videos » Punjab
Share whatsapp

ਫ਼ਾਜ਼ਿਲਕਾ ਵਿਚ ਥਾਣੇ 'ਤੇ ਧਾਵਾ, ਭਜਾ-ਭਜਾ ਕੁੱਟੇ ਪੁਲਿਸ ਮੁਲਾਜ਼ਮ, ਦੋ ਜ਼ਖਮੀ

Punjab | 06:31 PM IST Sep 07, 2019

ਕੁਝ ਲੋਕਾਂ ਨੇ ਫ਼ਾਜ਼ਿਲਕਾ ਦੇ ਥਾਣਾ ਅਰਨੀਵਾਲਾ ਅੰਦਰ ਦਾਖਲ ਹੋ ਕੇ ਪੁਲਿਸ ਮੁਲਾਜ਼ਮਾਂ 'ਤੇ ਧਾਵਾ ਬੋਲ ਦਿੱਤਾ। ਇਹ ਸਾਰੀ ਘਟਨਾ ਸੀ. ਸੀ.ਟੀ.ਵੀ. 'ਚ ਕੈਦ ਹੋ ਗਈ। ਪਤਾ ਲੱਗਾ ਹੈ ਕਿ ਸੱਟਾ ਲਗਾਉਣ ਵਾਲੀ ਇਕ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਭੇਜ ਦਿੱਤਾ ਗਿਆ ਪਰ ਇਸ ਤੋਂ ਨਾਰਾਜ਼ ਮਹਿਲਾ ਦਾ ਪਤੀ ਅਤੇ ਦਿਓਰ ਆਪਣੇ ਭਤੀਜਿਆਂ ਨਾਲ ਥਾਣੇ ਆਇਆ ਅਤੇ ਪੁਲਿਸ 'ਤੇ ਹਮਲਾ ਕਰ ਦਿੱਤਾ।

ਇਸ ਹਮਲੇ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੀ.ਸੀ.ਟੀ. ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਥਾਣੇ ਵਿਚ ਭਜਾ-ਭਜਾ ਕੇ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ। ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜ ਰਹੇ ਹਨ।

ਹਸਪਤਾਲ ਵਿਚ ਦਾਖ਼ਲ ਮੁਲਾਜ਼ਮ ਸਲਵਿੰਦਰ ਸਿੰਘ ਅਤੇ ਜੋਮਿਲ ਮਸੀਹ ਨੇ ਦੱਸਿਆ ਕਿ ਉਹ ਥਾਣਾ ਅਰਨੀਵਾਲਾ ਦੇ ਗੇਟ 'ਤੇ ਤਾਇਨਾਤ ਸੀ। ਇਸ ਦੌਰਾਨ ਕੁਝ ਲੋਕ ਜ਼ਬਰਦਸਤੀ ਥਾਣੇ ਵਿਚ ਵੜਨ ਦੀ ਕੋਸ਼ਿਸ਼ ਕਰਨ ਲੱਗੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀਆਂ ਬੰਦੂਕਾਂ ਖੋਹ ਲਈਆਂ ਤੇ ਡਾਂਗਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਵਿਚ ਉਹ ਦੋਵੇਂ ਜ਼ਖ਼ਮੀ ਹੋ ਗਏ।

SHOW MORE