HOME » Videos » Punjab
Share whatsapp

ਸਤੀਸ਼ ਕੌਲ ਦੀ ਮਦਦ ਵਾਸਤੇ ਵਧਣ ਲੱਗੇ ਹੱਥ, ਹੁਣ ਫਿਰੋਜ਼ ਖ਼ਾਨ ਵੀ ਮਦਦ ਲਈ ਅੱਗੇ ਆਏ

Punjab | 10:30 PM IST Jan 11, 2019

ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਸਤੀਸ਼ ਕੌਲ ਦੀ ਮਦਦ ਵਾਸਤੇ ਹੱਥ ਵਧਣ ਲੱਗੇ ਹਨ। ਪੰਜਾਬ ਸਰਕਾਰ ਵੱਲੋਂ ਆਰਥਿਕ ਤੰਗੀ ਤੇ ਬਿਮਾਰੀਆਂ ਨਾਲ ਜੂਝ ਰਹੇ ਸਤੀਸ਼ ਕੌਲ ਦੀ ਮਦਦ ਦੇ ਐਲਾਨ ਤੋਂ ਬਾਅਦ ਹੁਣ ਫਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਵੀ ਅੱਗੇ ਆਉਣ ਲੱਗੀਆਂ ਹਨ। ਉਘੇ ਗਾਇਕ ਫਿਰੋਜ਼ ਖਾਨ ਨੇ ਅੱਜੇ ਸਤੀਸ਼ ਕੌਲ ਦੇ ਘਰ ਪੁੱਜ ਕੇ 21000 ਰੁਪਏ ਦੀ ਮਦਦ ਦਿੱਤੀ। ਇਹ ਮਦਦ ਪਹਿਲ ਚੈਰੀਟੇਬਲ ਟਰੱਸਟ ਵੱਲੋਂ ਦਿੱਤੀ ਗਈ ਹੈ, ਜਿਸ ਨੂੰ ਦੇਣ ਲ਼ਈ ਫਿਰੋਜ਼ ਖਾਨ ਖੁਦ ਆਏ।

ਦੱਸ ਦੱਈਏ ਕਿ ਪਿਛਲੇ ਕਈ ਦਿਨਾਂ ਤੋਂ ਮੀਡੀਆ ਵੱਲੋਂ ਸਤੀਸ਼ ਕੌਲ ਦੀ ਵਿਗੜਦੀ ਸਿਹਤ ਤੇ ਕਿਸੇ ਵੱਲ਼ੋਂ ਉਸ ਦੀ ਕੋਈ ਸਾਰ ਨਾ ਲਏ ਜਾਣ ਦੀਆਂ ਖ਼ਬਰਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਤੀਸ਼ ਕੌਲ ਦੀ ਮਦਦ ਲਈ ਹੱਥ ਅੱਗੇ ਵਧਾਇਆ ਗਿਆ। ਇਸ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਮਦਦ ਲਈ ਅੱਗੇ ਆਏ ਹਨ। ਇਕ ਸਮਾਂ ਸੀ ਜਦੋਂ ਸਤੀਸ਼ ਕੌਲ ਨੂੰ ਪੰਜਾਬੀ ਫਿਲਮੀ ਜਗਤ ‘ਚ ਪਾਲੀਵੁੱਡ ਦਾ ਅਮਿਤਾਭ ਬੱਚਨ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਸਤੀਸ਼ ਕੌਲ ਨੇ 300 ਤੋਂ ਵੱਧ ਪੰਜਾਬੀ ਫਿਲ

SHOW MORE