HOME » Videos » Punjab
Share whatsapp

ਡਾਕਟਰ ਨੇ ਮਹਿਲਾ ਨੂੰ ਕੁੱਟਿਆ, ਵਾਲਾਂ ਤੋਂ ਫੜ੍ਹ ਕੇ ਘੜੀਸਿਆ, ਹੋਇਆ ਸਸਪੈਂਡ

Punjab | 12:57 PM IST Apr 14, 2018

ਫਿਰੋਜ਼ਪੁਰ: ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਇੱਕ ਡਾਕਟਰ ਕੁਸ਼ਲਦੀਪ ਸਿੰਘ ਵੱਲੋਂ ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਵਿੱਚ ਡਾਕਟਰ ਮਹਿਲਾ ਨੂੰ ਉਸਦੇ ਵਾਲਾਂ ਤੋਂ ਫੜ੍ਹਦੇ ਹੋਏ ਉਸਨੂੰ ਘੜੀਸਦੇ ਹੋਏ ਹਸਪਤਾਲ ਤੋਂ ਬਾਹਰ ਲੈ ਕੇ ਜਾ ਰਿਹਾ ਹੈ। ਜਦੋਂ ਇਹ ਮਾਮਲਾ ਅਧਿਕਾਰਕ ਲੋਕਾਂ ਤੱਕ ਪਹੁੰਚਿਆ ਤਾਂ ਉਸ ਤੋਂ ਬਾਅਦ ਡਾਕਟਰ ਕੁਸ਼ਲਦੀਪ ਨੂੰ ਸਸਪੈਂਡ ਕਰ ਦਿੱਤਾ ਗਿਆ।

ਜਦੋਂ ਇਸ ਬਾਰੇ ਉਕਤ ਡਾਕਟਰ ਕੁਸ਼ਲਦੀਪ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਮਹਿਲਾ ਦਿਮਾਗੀ ਤੌਰ 'ਤੇ ਬਿਮਾਰ ਹੈ। ਉਹਨਾਂ ਦੱਸਿਆ ਕਿ ਇਹ ਮਹਿਲਾ ਉਹਨਾਂ ਕੋਲ ਪਿੱਛਲੇ 10-15 ਦਿਨ ਤੋਂ ਦਵਾਈ ਲੈਣ ਆ ਰਹੀ ਹੈ ਤੇ ਉਹ ਉਸਨੂੰ ਦਵਾਈ ਲਿਖ ਕੇ ਦੇ ਰਹੇ ਹਨ। ਪਰ ਉਹਨਾਂ ਨੂੰ ਐਕਸਟਰਾ ਦਵਾਈ ਦੇਣ ਤੋਂ ਮਨ੍ਹਾਂ ਕੀਤਾ ਗਿਆ ਹੈ, ਜਦ ਮਰੀਜ਼ ਨੂੰ ਐਕਸਟਰਾ ਦਵਾਈ ਦੇਣ ਦੀ ਨਹੀਂ ਲੋੜ ਤਾਂ ਉਹ ਨਹੀਂ ਦਿੰਦੇ। ਜਦੋਂ ਉਹਨਾਂ ਨੇ ਮਹਿਲਾ ਦੀ ਦਵਾਈ ਲਿਖਣ ਤੋਂ ਮਨ੍ਹਾਂ ਕੀਤਾ ਤੇ ਜਦੋਂ ਉਹ ਵਾਸ਼ਰੂਮ ਗਏ ਤੇ ਵਾਪਿਸ ਆਏ ਤਾਂ ਉਕਤ ਮਹਿਲਾ ਉਹਨਾਂ ਦੀ ਕੁਰਸੀ 'ਤੇ ਆ ਕੇ ਬੈਠ ਗਏ। ਜਿਸਨੂੰ ਦੇਖਦੇ ਹੋਏ ਉਹ ਹਸਪਤਾਲ ਦੇ ਐਸ.ਐਮ.ਓ. ਕੋਲ ਗਏ ਤੇ ਸਾਰੀ ਗੱਲ ਦੱਸੀ ਤਾਂ ਉਹਨਾਂ ਕਿਹਾ ਕਿ 100 ਨੰਬਰ 'ਤੇ ਫ਼ੋਨ ਕਰਕੇ ਪੁਲਿਸ ਨੂੰ ਇਸ ਬਾਰੇ ਸਾਰੀ ਖ਼ਬਰ ਦੱਸ ਦਿਓ ਤੇ ਇੰਨੇ ਵਿੱਚ ਹੀ ਉਕਤ ਮਹਿਲਾ ਨੇ ਉਹਨਾਂ ਨੂੰ ਮੁੱਕਾ ਮਾਰਨ ਤੇ ਉਹਨਾਂ ਤੇ ਉਹਨਾਂ ਦੀ ਪੱਗ 'ਤੇ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਤੇ ਪੁਲਿਸ ਨੂੰ ਦੇਖਦੇ ਹੋਏ ਜਦੋਂ ਇਹ ਮਹਿਲਾ ਭੱਜਣ ਲੱਗੀ ਤਾਂ ਉਹਨਾਂ ਨੇ ਇਸਨੂੰ ਫੜ੍ਹ ਲਿਆ।

ਪੁੱਛਣ 'ਤੇ ਡਾ. ਕੁਸ਼ਲਦੀਪ ਨੇ ਦੱਸਿਆ ਕਿ...

ਮੈਨੂੰ ਪਤਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪਰ ਇਸਨੇ ਮੈਨੂੰ ਦਿਮਾਗੀ ਤੌਰ 'ਤੇ ਬਹੁਤ ਪ੍ਰੇਸ਼ਾਨ ਕੀਤਾ


ਉੱਧਰ ਦੂਜੇ ਪਾਸੇ ਐਸ.ਡੀ.ਪੀ. ਅਜਮੇਰ ਸਿੰਘ ਨੇ ਇਸ ਮਾਮਲੇ 'ਤੇ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ।

SHOW MORE