HOME » Top Videos » Punjab
Share whatsapp

ferozepur : ਮੀਟਰ ਲਗਾਉਣ ਆਏ JE ਦੀ ਲੋਕਾਂ ਕੀਤੀ ਕੁੱਟਮਾਰ. ਹਸਪਤਾਲ 'ਚ ਭਰਤੀ

Punjab | 01:21 PM IST Sep 21, 2022

ਫਿਰੋਜਪੁਰ : ਫਿਰੋਜਪੁਰ ਵਿੱਚ ਬਿਜਲੀ ਦਾ ਮੀਟਰ ਲਗਾ  ਕੇ ਆਏ ਜੇਈ ਦੀ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜੇਈ ਦੇ ਸਿਰ ਉਤੇ ਗੰਭੀਰ ਸੱਟਾਂ ਲੱਗੀਆਂ ਹਨ, ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ ਜਾਣਕਾਰੀ ਅਨੁਸਾਰ ਫਿਰੋਜਪੁਰ ਦੇ ਕਸਬਾ ਮਮਦੋਟ ਦੇ ਪਿੰਡ ਮਸਤਾਗਟੀ ਵਿੱਚ ਇਹ ਘਟਨਾ ਵਾਪਰੀ ਹੈ। ਦੋ ਧਿਰਾਂ ਦੀ ਆਪਸੀ ਰੰਜਿਸ਼ ਵਿੱਚ ਜੇਈ ਉਤੇ ਜਾਨਲੇਵਾ ਹਮਲਾ ਕੀਤਾ ਗਿਆ, ਇਕ ਧਿਰ ਨੇ ਮੀਟਰ ਲਗਾਉਣ ਦਾ ਵਿਰੋਧ ਕੀਤਾ ਸੀ। ਜੇਈ ਦੇ ਸਿਰ ਉਤੇ ਸੱਟਾ ਲੱਗੀਆਂ ਹਨ। ਜੇਈ ਨੇ ਦੱਸਿਆ ਕਿ ਜਦੋਂ ਅਸੀਂ ਮੀਟਰ ਲਗਾ ਕੇ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ 10-12 ਲੋਕਾਂ ਨੇ ਰੋਕ ਕੇ ਕੁੱਟਮਾਰ ਕੀਤੀ ਹੈ। ਪੁਲਿਸ ਨੇ ਜੇਈ ਦੇ ਬਿਆਨ ਉਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

SHOW MORE