HOME » Top Videos » Punjab
Share whatsapp

ਨੂੰਹ ਵੱਲੋਂ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ, ਵਾਇਰਲ ਹੋਈ ਵੀਡੀਓ

Punjab | 10:35 AM IST Aug 09, 2019

ਫਿਰੋਜ਼ਪੁਰ ਵਿੱਚ ਇੱਕ ਬੇਰਹਿਮ ਨੂੰਹ ਵੱਲੋਂ ਸੱਸ ਨਾਲ ਕੁੱਟਮਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।  ਮਾਮਲਾ ਮਖੂ ਦੇ ਪਿੰਡ ਚਾਂਬ ਦਾ ਹੈ। ਵੀਡੀਓ ਵਿਚ ਨੂੰਹ ਆਪਣੀ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੀ ਨਜ਼ਰ ਆ ਰਹੀ ਹੈ। ਪੀੜਤ ਮਹਿੰਦਰ ਕੌਰ ਮੁਤਾਬਕ ਪੁੱਤ ਦੀ ਮੌਤ ਤੋਂ ਬਾਅਦ ਉਸਦੀ ਨੂੰਹ ਨੇ ਪੇਕੇ ਪਰਿਵਾਰ ਨਾਲ ਮਿਲ ਕੇ ਉਸਦੇ ਘਰ ਤੇ 5 ਏਕੜ ਜ਼ਮੀਨ ਤੇ ਕਬਜ਼ਾ ਕਰ ਲਿਆ ਤੇ ਉਸਦੇ ਪਤੀ ਨੂੰ ਘਰ ਤੋਂ ਕੱਢ ਦਿੱਤਾ।

ਪੀੜਤਾ ਨੇ ਦੱਸਿਆ ਕਿ ਜਦੋਂ ਉਹ ਘਰ ਜਾਂਦੇ ਹਨ ਤਾਂ ਨੂੰਹ ਉਨ੍ਹਾਂ ਨਾਲ ਕੁੱਟਮਾਰ ਕਰਦੀ ਹੈ। ਮਹਿੰਦਰ ਕੌਰ ਨੇ ਦੱਸਿਆ ਉਹ ਕਈ ਵਾਰ ਇਸਦੀ ਸ਼ਿਕਾਇਤ ਅਧਿਕਾਰੀਆਂ ਨੂੰ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਪੀੜਤਾ ਨੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ।

SHOW MORE