HOME » Videos » Punjab
Share whatsapp

ਲੁਧਿਆਣਾ 'ਚ ਕਾਰ ਪਾਰਕਿੰਗ ਨੂੰ ਲੈ ਚੱਲੇ ਇੱਟਾਂ-ਰੋੜੇ

Punjab | 07:52 PM IST Oct 12, 2018

ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿਚ ਸਥਿਤ ਨਿਊ ਅਮਨ ਨਗਰ ਦੀ ਇਕ ਗਲੀ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਕੁੱਟਮਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ।  ਗੱਡੀ ਦੀ ਪਾਰਕਿੰਗ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ। ਇਸ ਝਗੜੇ ਵਿਚ ਔਰਤਾਂ ਵੀ ਪਿੱਛੇ ਨਾ ਰਹੀਆਂ ਤੇ ਲੜਾਈ ਵਿਚ ਬਰਾਬਰ ਹਿੱਸਾ ਲਿਆ।

ਭੀੜ ਨੇ ਇਕ ਦੂਜੇ ਉਤੇ ਬੇਸਬਾਲ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ। ਇਹ ਸਾਰੀ ਘਟਨਾ ਨੇੜੇ ਲੱਗੇ ਕੈਮਰੇ ਵਿਚ ਕੈਦ ਹੋ ਗਈ। ਅੰਕੁਸ਼ ਦੱਤ ਨੇ ਆਪਣੇ ਗੁਆਂਢੀ ਅਸ਼ੋਕ ਕੁਮਾਰ ਉਤੇ ਦੋਸ਼ ਲਾਇਆ ਕਿ ਉਸ ਦੀਆਂ ਕੁਝ ਗੱਡੀਆਂ ਕਿਰਾਏ ਉਤੇ ਚੱਲਦੀਆਂ ਹਨ ਤੇ ਉਹ ਅਕਸਰ ਆਪਣੀਆਂ ਗੱਡੀਆਂ ਗਲੀ ਵਿਚ ਖੜ੍ਹੀਆਂ ਕਰਦਾ ਹੈ, ਜਿਸ ਕਾਰਨ ਰਸਤਾ ਬੰਦ ਹੋ ਜਾਂਦਾ ਹੈ। ਇਸ ਦਾ ਵਿਰੋਧ ਕਰਨ ਉਤੇ ਇਨ੍ਹਾਂ ਨੇ ਅਚਾਨਕ ਕੁਝ ਲੋਕਾਂ ਨੂੰ ਨਾਲ ਲੈ ਕੇ ਉਸ ਉਤੇ ਹਮਲਾ ਕਰ ਦਿੱਤਾ। ਪੂਰੇ ਪਰਿਵਾਰ ਦੀ ਕੁੱਟਮਾਰ ਕੀਤੀ ਗਈ।

ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਹੋਈ ਹੈ ਪਰ ਪੁਲਿਸ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਮੌਕੇ ਮੁਲਜ਼ਮ ਪੱਖ ਦੇ ਲੋਕ ਕੈਮਰੇ ਅੱਗੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਸਨ।

SHOW MORE