HOME » Videos » Punjab
Share whatsapp

CCTV: ਅੰਮ੍ਰਿਤਸਰ 'ਚ ਬੇਖੌਫ਼ ਬਦਮਾਸ਼, ਜਬਰੀ ਅਗਵਾ ਕਰਕੇ ਹੋਏ ਫ਼ਰਾਰ

Punjab | 08:38 AM IST Jan 09, 2019

ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਨੂੰ ਕੁਝ ਲੋਕਾਂ ਨੇ ਸ਼ਰੇਆਮ ਅਗਵਾ ਕਰ ਲਿਆ। ਦਿਲਬਾਗ ਨਾਂ ਦੇ ਨੌਜਵਾਨ ਨਾਲ ਕੁਝ ਲੋਕ ਪਹਿਲਾਂ ਕੁੱਟਮਾਰ ਕਰਦੇ ਨੇ ਤੇ ਫਿਰ ਉਸਨੂੰ ਜਬਰੀ ਆਪਣੀ ਗੱਡੀ ਬਿਠਾਕੇ ਲੈ ਜਾਂਦੇ ਹਨ। ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਹੋਟਲ ਦੇ ਅੰਦਰ ਆਉਂਦੇ ਨੇ ਤੇ ਦਿਲਬਾਗ ਨਾਲ ਕੁੱਟਮਾਰ ਕਰਦੇ ਤੇ ਫਿਰ ਜ਼ਬਰੀ ਉਸਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਲੈ ਜਾਂਦੇ ਹਨ।

ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਿਕ ਦਿਲਬਾਗ ਪਹਿਲਾਂ ਬੀਐੱਮਕੇ ਹੋਟਲ ਵਿੱਚ ਕੰਮ ਕਰਦਾ ਸੀ ਤੇ ਉਸ ਨਾਲ ਹੋਟਲ ਦੇ ਮਾਲਿਕ ਦਾ ਪੈਸਿਆਂ ਦਾ ਲੈਣ ਦੇਣ ਸੀ। ਉਸੇ ਮਾਮਲੇ ਵਿੱਚ ਹੋਟਲ ਦਾ ਮਾਲਿਕ ਦਿਲਬਾਗ ਨੂੰ ਜਬਰੀ ਨਾਲ ਲੈ ਗਿਆ।

SHOW MORE