HOME » Top Videos » Punjab
Share whatsapp

VIDEO-ਸਿਰਸਾ ਵਿਚ ਪਿੰਡ ਵਾਸੀਆਂ ਦੀ ਪੁਲਿਸ ਨਾਲ ਝੜਪ, ਫਾਇਰਿੰਗ ਵਿਚ ਇਕ ਮੌਤ

Punjab | 12:16 PM IST Oct 09, 2019

ਸਿਰਸਾ ਵਿਚ ਪੁਲਿਸ ਦੀ ਪਿੰਡ ਵਾਸੀਆਂ ਨਾਲ ਝੜਪ ਹੋ ਗਈ। ਪੁਲਿਸ ਵੱਲੋਂ ਕੀਤੀ ਫਾਇਰਿੰਗ ਵਿਚ ਇੱਕ ਪਿੰਡ ਵਾਸੀ ਦੀ ਮੌਤ ਹੋ ਗਈ ਹੈ। ਹਾਲਾਂਕਿ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਸ ਦੇ ਆਪੇ ਗੋਲੀ ਮਾਰ ਲਈ ਹੈ। ਪਤਾ ਲੱਗਾ ਹੈ ਕਿ ਪੁਲਿਸ ਦੀ ਟੀਮ ਨਸ਼ੇ ਦੇ ਕੇਸ ਨਾਲ ਸਬੰਧਕ ਕਿਸੇ ਵਿਅਕਤੀ ਦਾ ਪਿੱਛਾ ਕਰਦੇ ਹੋਏ ਪਿੰਡ ਗਈ।

ਪਤਾ ਲੱਗਾ ਹੈ ਕਿ ਹਰਿਆਣਾ ਦੀ ਸਰਹੱਦ 'ਤੇ ਪੈਂਦੇ ਪਿੰਡ ਦੇਸੂ ਜੋਧਾ ਵਿਚ ਬਠਿੰਡਾ ਦੀ ਸੀ.ਆਈ.ਏ. 1 ਦੀ ਪੁਲਿਸ ਛਾਪੇਮਾਰੀ ਕਰਨ ਪੁੱਜੀ ਸੀ। ਇਸ ਫਾਇਰਿੰਗ ਵਿਚ 6 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਥੇ ਹੀ ਇਸ ਫਾਇਰਿੰਗ ਦੌਰਾਨ ਪਿੰਡ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਨਿੱਜੀ ਹਪਸਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਜਿਥੇ ਪੁਲਿਸ ਨੇ ਗੋਲੀ ਚਲਾ ਦਿੱਤੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪਿੰਡ ਵਿਚੋਂ ਕਿਸੇ ਨੇ ਉਨ੍ਹਾਂ ਤੋਂ ਹਥਿਆਰ ਖੋਹ ਕੇ ਗੋਲੀ ਚਲਾਈ ਜੋ ਇਕ ਮੁਲਾਜ਼ਮ ਦੇ ਲੱਗੀ। ਪਰ ਵਾਇਰਲ ਹੋਈ ਇਕ ਵੀਡੀਓ ਨੇ ਸਾਰੀ ਪੋਲ਼ ਖੋਲ ਦਿੱਤੀ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਪੁਲਿਸ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੌਰਾਨ ਦੋ ਮੁਲਾਜ਼ਮ ਫਾਇਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ।

 

 

SHOW MORE