HOME » Videos » Punjab
Share whatsapp

ਵਿਆਹ 'ਚ ਮੁੰਡੇ ਦੇ ਦੋਸਤ ਨੇ ਚਲਾਈ ਗੋਲੀ, 11 ਸਾਲਾਂ ਬੱਚਾ ਜ਼ਖਮੀ

Punjab | 06:05 PM IST Dec 01, 2018

ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਵਿੱਖੇ ਵਿਆਹ ਸਮਾਗਮ ਵਿੱਚ ਦੁਲਹੇ ਦੇ ਦੋਸਤ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ 11 ਸਾਲਾਂ ਸਤਨਾਮ ਸਿੰਘ ਬੱਚਾ ਜ਼ਖਮੀ ਹੋ ਗਿਆ ਜਿਸਨੂੰ ਨਜ਼ਦੀਕੀ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ। ਬੱਚੇ ਮੁਤਾਬਕ ਜਦੋਂ ਜਾਗੋ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਸਾਰੇ ਨੱਚ ਰਹੇ ਸਨ ਤੇ ਉਦੋਂ ਹੀ ਦੁਲਹੇ ਦਾ ਜੀਜਾ ਆਪਣੇ ਦੋਸਤਾਂ ਨਾਲ ਜਾਗੋ ਵਿੱਚ ਸ਼ਾਮਿਲ ਹੋਇਆ ਤੇ ਉਸਦੇ ਦੋਸਤਾਂ ਵੱਲੋਂ 12 ਬੋਰ ਦੀ ਰਾਈਫਲ ਰਾਹੀਂ ਫਾਇਰ ਕੀਤੇ ਗਏ ਤੇ ਜਦੋਂ ਉਹ ਰਾਈਫਲ ਵਿੱਚ ਕਾਰਤੂਸ ਭਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਗਈ ਤੇ ਉਸਦੀ ਲੱਤ ਵਿੱਚ ਜਾ ਲੱਗੀ।

ਉੱਧਰ ਇਸ ਬਾਰੇ ਥਾਣਾ ਲੋਪੋਕੇ ਪੁਲਿਸ ਚੌਕੀ ਇੰਚਾਰਜ ਮੌਕੇ ਤੇ ਪਹੁੰਚੇ। ਮਾਮਲਾ ਵਿਆਹ ਦਾ ਸੀ ਤਾਂ ਕਿਸੇ ਨੇ ਬਿਆਨ ਨਹੀਂ ਦਿੱਤਾ ਪਰ ਪੁਲਿਸ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ।

SHOW MORE