HOME » Videos » Punjab
Share whatsapp

ਵਿਆਹ ’ਚ ਫੁਕਰਪੰਥੀ ਦੀ ਭੇਂਟ ਚੜ੍ਹਿਆ ਨੌਜਵਾਨ, ਗੋਲੀ ਲੱਗਣ ਨਾਲ ਫੋਟੋਗ੍ਰਾਫਰ ਦੀ ਮੌਤ..

Punjab | 09:31 AM IST Jan 11, 2019

ਹੁਸ਼ਿਆਰਪੁਰ ਨੇੜਲੇ ਪਿੰਡ ਹਰਦੋਥਲਾਂ ਵਿਆਹ ਦੀਆਂ ਖੁਸ਼ੀਆਂ ਗਮਾਂ ਚ ਤਬਦੀਲ ਹੋ ਗਈਆਂ। ਵਿਅਹ ਦੇ ਜਾਗੋ ਸਮਾਗਮ ਵਿੱਚ ਫਾਈਰਿੰਗ ਹੋਣ ਕਾਰਨ ਫੋਟੋਗ੍ਰਾਫਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਜੱਸੀ (22) ਪੁੱਤਰ ਕਮਲਜੀਤ ਸਿੰਘ ਵਾਸੀ ਮਨਸੂਰਪੁਰ ਵਜੋਂ ਹੋਈ ਹੈ। ਜਸਵਿੰਦਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਦਸੂਹਾ ਕੇਆਰ ਸ਼ਰਮਾ ਮੌਕੇ ’ਤੇ ਪਹੁੰਚ ਗਏ ਤੇ ਮੌਕੇ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ। ਇਸ ਘਟਨਾ ਮਗਰੋਂ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਹਸਪਤਾਲ ਵਿੱਚ ਰੋਸ ਮੁਜ਼ਾਹਰਾ ਕੀਤਾ ਤੇ ਦੋਸ਼ੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਦੀ ਮੰਗ ਕੀਤੀ।

ਪੀੜਤ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਵਿਆਹ ਵਿੱਚ ਹੋ ਰਹੀ ਫੁਕਰਿਆਂ ਦੀ ਫੁਕਰਪੰਥੀ ਦੀ ਭੇਂਟ ਚੜਿਆ ਹੈ। ਫੁਕਰੇਪਣੇ ਵਿੱਚ ਸ਼ਰਾਬੀ ਵੱਲੋਂ ਵਿਆਹ ਵਿੱਚ ਗੋਲੀ ਚਲਾਈ ਗਈ, ਜਿਹੜੀ ਫੋਟੋਗ੍ਰਾਫਰ ਦੇ ਜਾ ਲੱਗੀ ਤੇ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹਨ।

SHOW MORE