HOME » Videos » Punjab
Share whatsapp

ਪੰਜਾਬ 'ਚੋਂ ਖ਼ਤਮ ਹੋ ਰਹੀ ਕਿਸਾਨੀ, ਕਰਜ਼ੇ ਕਾਰਨ ਪੰਜ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

Punjab | 12:03 PM IST May 16, 2018

ਆਜ਼ਾਦੀ ਤੋਂ ਬਾਅਦ ਜਿਸ ਕਿਸਾਨ ਨੇ ਆਪਣੀ ਹਿੱਕ ਤੇ ਹਲ ਚਲਾ ਕੇ ਦੇਸ਼ ਢਿੱਡ ਭਰਿਆ, ਅੱਜ ਉਸ ਕਿਸਾਨ ਨੂੰ ਕੋਈ ਮੋਡਾ ਦੇਣ ਵਾਲਾ ਨਹੀਂ ਹੈ। ਕਰਜ਼ੇ ਕਾਰਨ ਕਿਸਾਨ ਰੋਜ਼ਾਨਾਂ ਖੁਦਕੁਸ਼ੀ ਕਰ ਰਿਹਾ ਹੈ। ਬੀਤੇ ਦਿਨ ਪੰਜਾਬ ਵਿੱਚੋਂ ਪੰਜ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ।

ਬਠਿੰਡਾ 'ਚ ਮੰਗਲਵਾਰ ਨੂੰ ਕਰਜ਼ ਦੇ ਬੋਝ ਦੇ ਚੱਲਦੇ ਪੰਜ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇੰਨਾਂ ਕਿਸਾਨਾਂ ਤੇ ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦਾ ਲੱਖਾਂ ਰੁਪਏ ਦਾ ਕਰਜ਼ ਹੋ ਗਿਆ ਸੀ। ਫਿਲਹਾਲ ਪੁਲਿਸ ਸਾਰੇ ਮਾਮਲਿਆਂ ਦੀ ਜਾਂਚ 'ਚ ਲੱਗੀ ਹੋਈ ਹੈ।

ਜਾਣਕਾਰੀ ਮੁਤਾਬਿਕ ਸਿਧਾਣਾ ਪਿੰਡ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਬੈਂਕ ਤੋਂ ਦੋ ਲੱਖ ਰੁਪਏ ਦਾ ਕਰਜ਼ ਲਿਆ ਸੀ। ਪਿਛਲੇ ਕਾਫ਼ੀ ਸਮੇਂ ਤੋਂ ਕਰਜ਼ ਨਾ ਚੁਕਾਉਣ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ। ਕਰਜ਼ ਦੇ ਬੋਝ ਕਾਰਨ ਪਰਮਜੀਤ ਨੇ ਫਾਂਸੀ ਲਾ ਕੇ ਜਾਨ ਦੇ ਦਿੱਤੀ ਸੀ।

ਦੂਸਰੇ ਕਿਸਾਨ ਬੁੱਧ ਸਿੰਘ ਨੇ ਵੀ ਬੈਂਕ ਤੋਂ ਦੋ ਲੱਖ ਦਾ ਕਰਜ਼ ਲਿਆ ਸੀ। ਕਰਜ਼ ਨਾ ਚੁਕਾਉਣ ਕਾਰਨ ਉਸ ਨੇ ਖੇਤ 'ਚ ਹੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ।

ਤੀਸਰਾ ਕਿਸਾਨ ਅੰਮ੍ਰਿਤਪਾਲ ਹੈ। ਅੰਮ੍ਰਿਤਪਾਲ, ਦਿਆਲਪੁਰਾ ਮਿਰਜ਼ਾ ਪਿੰਡ ਦਾ ਰਹਿਣ ਵਾਲਾ ਹੈ। ਦੱਸਿਆ ਜਾਂਦਾ ਹੈ ਕਿ ਕਿਸਾਨ ਨੇ ਪੰਜ ਲੱਖ ਦਾ ਕਰਜ ਲਿਆ ਹੋਇਆ ਸੀ। ਏਹੀ ਕਾਰਨ ਹੈ ਕਿ ਕਿਸਾਨ ਨੇ ਖੇਤ 'ਚ ਜਾ ਕੇ ਖ਼ੁਦਕੁਸ਼ੀ ਕਰ ਲਈ।ਬਠਿੰਡਾ ਦੇ ਰਾਮਪੁਰਾ ਫੂਲ ਦੇ ਪਿੰਡ ਢਿੰਗਰ ਦੇ ਕਿਸਾਨ ਜਗਰਾਜ ਸਿੰਘ (50) ਸਾਲ ਨੇ ਆਪਣੇ ਹੀ ਖੇਤ 'ਚ ਜਾ ਕੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਖੁਸ਼ੀ ਕਰ ਲਈ ਸੀ। ਮ੍ਰਿਤਕ ਦੇ ਉੱਪਰ ਤਿੰਨ ਲੱਖ ਦਾ ਕਰਜ਼ ਸੀ।

ਪੰਝਵੇਂ ਮਾਮਲੇ 'ਚ ਸੰਗਰੂਰ ਦੇ ਪਿੰਡ ਗੁਰਨੇ ਦੇ ਇੱਕ ਕਿਸਾਨ ਨੇ ਕਰਜ਼ ਦੇ ਬੋਝ ਤੋਂ ਪਰੇਸ਼ਾਨ ਹੋ ਕੇ ਰੇਲਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ।

ਪਿੰਡ ਗੁਰਨੇ ਕਲਾਂ ਦੇ ਕਿਸਾਨ ਰਾਮਫਲ (55) ਦੇ ਸਿਰ ਤੇ ਸਰਕਾਰੀ ਅਤੇ ਗ਼ੈਰ ਸਰਕਾਰੀ ਬੈਂਕਾਂ ਤੇ ਲੱਖਾਂ ਰੁਪਏ ਦਾ ਕਰਜ਼ ਸੀ। ਜਦਕਿ ਜ਼ਮੀਨ ਕੇਵਲ ਡੇਢ ਏਕੜ ਹੀ ਸੀ। ਦੋ ਪੁੱਤ ਬੇਰੋਜ਼ਗਾਰ ਹੋਣੇ ਅਤੇ ਪਰਿਵਾਰ ਤੇ ਲੱਖਾਂ ਦਾ ਕਰਜ਼ ਹੋਣ ਕਾਰਨ ਰਾਮਫ਼ਲ ਨੇ ਪਰੇਸ਼ਾਨ ਹੋ ਕੇ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ।

SHOW MORE