HOME » Top Videos » Punjab
Share whatsapp

ਮੋਢਿਆਂ ਤੱਕ ਡੁੱਬਿਆ ਪਿੰਡ, ਚਾਰ ਦਿਨਾਂ ਤੋਂ ਛੱਤੇ 'ਤੇ ਭੁੱਖੇ-ਤਿਹਾਏ ਬੈਠੇ ਲੋਕ

Punjab | 04:08 PM IST Aug 21, 2019

ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ। ਜਲੰਧਰ 'ਚ ਸਤਲੁਜ ਦਰਿਆ 'ਚ ਪਏ ਪਾੜ ਕਾਰਨ ਕਈ ਪਿੰਡ ਤਬਾਹ ਚੁੱਕੇ ਹਨ। ਲਗਾਤਾਰ ਤੀਜੇ ਦਿਨ ਪਾੜ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਹਜ਼ਾਰਾਂ ਲੋਕ ਹੜ੍ਹ ਦੀ ਮਾਰ ਝੱਲ ਰਹੇ ਹਨ। ਲੋਹੀਆ ਖ਼ਾਸ ਇਲਾਕੇ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਅਜਿਹੇ ਹਾਲਾਤ ਵਿੱਚ ਨਿਊਜ਼ ਉੱਥੇ ਤੱਕ ਪਹੁੰਚ ਕਰ ਰਹਿ ਹੈ ਜਿੰਨਾ ਦੀ ਕੋਈ ਸਾਰ ਨਹੀਂ ਲੈ ਰਿਹਾ ਤੇ ਜਿਹੜੇ ਸਭ ਤੋਂ ਵੱਧ ਪੀੜਤ ਹਨ। ਅਜਿਹਾ ਹੀ ਇੱਕ ਪਿੰਡ ਗਿਦੜਪਿੰਡੀ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ।

ਸਾਰਾ ਪਿੰਡ ਮੋਢਿਆਂ ਤੱਕ ਪਾਣੀ ਵਿੱਚ ਡੁੱਬਿਆ ਹੋਇਆ ਹੈ। ਪਿਛਲੇ ਚਾਰ ਦਿਨਾਂ ਤੋਂ ਲੋਕੀ ਘਰ ਦੀਆਂ ਛੱਤਾਂ ਉੱਤੇ ਭੁੱਖੇ ਬੈਠੇ ਹਨ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਪਹੁੰਚਿਆ। ਲੋਕਾਂ ਮੁਤਾਬਿਕ ਇਹ ਹਾਲਤ ਇਕੱਲੇ ਇਸ ਪਿੰਡ ਦੀ ਨਹੀਂ ਬਲਕਿ ਕਰੀਬ 50 ਪਿੰਡਾਂ ਦੀ ਇਹੀ ਹਾਲਤ ਬਣੀ ਹੋਈ ਹੈ। ਉੱਪਰ ਦੀ ਜਹਾਜ਼ ਤਾਂ ਜ਼ਰੂਰ ਲੰਘ ਜਾਂਦੇ ਹਨ ਪਰ ਕਿਸੇ ਨੇ ਵੀ ਇਸ ਪਿੰਡ ਦੀ ਸਾਰ ਨਹੀਂ ਲਈ ਹੈ। ਮੋਢੀ ਘਰਾਂ ਵਿੱਚ ਬਾਹਰ ਨਿਕਲ ਕੇ ਪਾਣੀ ਵਿੱਚ ਤੈਰਦੇ ਹੋਏ ਰੋਟੀ ਲਈ ਠੋਕਰਾਂ ਖਾ ਰਹੇ ਹਨ। ਬੇਜ਼ਬਾਨ ਪਸ਼ੂਆਂ ਦੀ ਹਾਲਤ ਤਾਂ ਇਸ ਤੋਂ ਵੀ ਮਾੜੀ ਹੈ।

SHOW MORE