HOME » Top Videos » Punjab
ਗੈਂਗਸਟਰਾਂ ਨੇ ਪੁਲਿਸ 'ਤੇ ਕੀਤੀ ਫਾਇਰਿੰਗ, ਚਾਰ ਕਾਬੂ, ਦੇਖੋ ਵੀਡੀਓ
Punjab | 07:51 PM IST Nov 14, 2019
ਬਰਨਾਲਾ ਪੁਲਿਸ ਨੇ 5 ਮੈਂਬਰੀ ਗੈਂਗਸਟਰਾਂ ਵਿਚੋਂ ਚਾਰ ਨੂੰ ਸੀਆਈਏ ਸਟਾਫ ਨੇ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆ ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਗੈਂਗਸਟਰਾਂ ਉਤੇ ਹੱਤਿਆ, ਲੁੱਟ ਖੋਹ, ਧੋਖਾਧੜੀ ਅਤੇ ਹੋਰ ਕਈ ਗੰਭੀਰ ਮਾਮਲੇ ਦਰਜ ਹਨ। ਦੋਸ਼ੀਆਂ ਕੋਲੋਂ ਚਾਰ ਪਿਸਟਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਗ੍ਰਿਫਤਾਰੀ ਤੋਂ ਪਹਿਲਾਂ ਗੈਂਗਸਟਰਾਂ ਨੇ ਪੁਲਿਸ ਉਤੇ ਫਾਇਰਿੰਗ ਕੀਤੀ। ਮੌਕੇ ਦਾ ਫਾਇਦਾ ਚੁੱਕ ਕੇ ਇਕ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਦੇ ਰਿਸ਼ਤੇ ਵੱਡੇ ਗੈਂਗਸਟਰਾਂ ਨਾਲ ਹਨ, ਇਹ ਬਰਨਾਲਾ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਗੈਂਗਸਟਰਾਂ ਦੇ ਮੁਖੀ ਮਨੀਸ਼ ਪ੍ਰਭਾਕਰ ਨੇ ਦੱਸਿਆ ਕਿ ਪੁਲਿਸ ਉਤੇ ਫਾਇਰਿੰਗ ਕਿਸੇ ਦੁਸ਼ਮਣ ਨੂੰ ਸਮਝ ਕੇ ਕੀਤੀ ਸੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।