HOME » Top Videos » Punjab
Share whatsapp

ਲੁਟੇਰਾ ਗੈਂਗ ਦੇ ਚਾਰ ਮੈਂਬਰ ਪੁਲਿਸ ਨੇ ਕੀਤੇ ਕਾਬੂ

Punjab | 06:17 PM IST Sep 26, 2019

ਪੁਲਿਸ ਨੇ ਨਾਕੇ ਦੌਰਾਨ ਲੁਟੇਰਾ ਗੈਂਗ ਦੇ ਚਾਰ ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ। ਬਟਾਲਾ ਪੁਲਿਸ ਦੇ ਐਸ.ਪੀ.ਡੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਦੇ ਸੀ.ਆਈ.ਏ. ਸਟਾਫ ਨੇ ਪਿੰਡ ਅਟਵਾਲ ਕੋਲ ਨਾਕਾਬੰਦ ਕੀਤੀ। ਇਸੇ ਦੌਰਾਨ ਪੁਲਿਸ ਨੇ ਇਕ ਇਨੋਵਾ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ਵਿਚੋਂ ਦੋ 12 ਬਾਰਾਂ ਬੋਰ ਦੀ ਰਾਈਫਲ, 6 ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਚਾਰਾਂ ਵਿਅਕਤੀ ਨੂੰ ਕਾਬੂ ਕਰਕੇ ਪੁਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਹ ਲੁੱਟਖੋਹ ਕਰਦੇ ਹਨ। ਦੋਸ਼ੀਆਂ ਕੋਲੋਂ ਚੋਰੀ ਦੀਆਂ ਚਾਰ ਗੱਡੀਆਂ ਅਤੇ ਦੋ ਮੋਟਰਸਾਈਕਲ ਬਰਾਮਦ ਹੋਏ ਹਨ।

ਪੁਲਿਸ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਜ਼ਿਲ੍ਹਾ ਤਰਨ ਤਾਰਨ ਦੇ ਦਿਲਬਾਗ ਸਿੰਘ, ਲੁਧਿਆਣਾ ਦੇ ਕੁਲਦੀਪ ਸਿੰਘ, ਗੁਰਦਾਸਪੁਰ ਤੋਂ ਬਲਜੀਤ ਸਿੰਘ ਅਤੇ ਬਟਾਲਾ ਦੇ ਵਿਕਰਾਂਤ ਕੁਮਾਰ ਵਜੋਂ ਹੋਈ ਹੈ। ਉਕਤ ਚਾਰਾਂ ਵਿਅਕਤੀਆਂ ਵਿਰੁਧ ਲੁਟ, ਚੋਰੀ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

 

 

SHOW MORE