HOME » Top Videos » Punjab
Share whatsapp

ਹੜ੍ਹਾਂ ਦੀ ਮਾਰ: ਜਲੰਧਰ ਵਿਚ ਪਤੀ ਨੂੰ ਸੜਕ ਉਤੇ ਹੀ ਕਰਨਾ ਪਿਆ ਪਤਨੀ ਦਾ ਸਸਕਾਰ

Punjab | 08:21 PM IST Aug 20, 2019

ਜਲੰਧਰ ਦੇ ਲੋਹੀਆਂ ਵਿਚ ਪਿੰਡ ਦੇ ਨਾਲ-ਨਾਲ ਸ਼ਮਸ਼ਾਨਘਾਟ ਵਿਚ ਵੀ ਪਾਣੀ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਸੜਕਾਂ ਉਤੇ ਹੀ ਸਸਕਾਰ ਕਰਨੇ ਪੈ ਰਹੇ ਹਨ। ਲੋਹੀਆਂ ਇਲਾਕੇ ਦੇ ਗਿੱਦੜਪਿੰਡੀ ਵਿਚ ਇਕ ਮਹਿਲਾ ਦੀ ਹੜ੍ਹਾਂ ਦੇ ਸਦਮੇ ਕਾਰਨ ਮੌਤ ਹੋ ਗਈ। ਪਰਿਵਾਰ ਵਾਲਿਆਂ ਨੂੰ ਮ੍ਰਿਤਕ ਔਰਤ ਦਾ ਸਸਕਾਰ ਸੜਕ ਉਤੇ ਹੀ ਕਰਨਾ ਪਿਆ।

40 ਸਾਲਾ ਦਲਜੀਤ ਕੌਰ ਦੀ ਹੜ੍ਹ ਦੇ ਸਦਮੇ ਨਾਲ ਮੌਤ ਹੋ ਗਈ। ਉਕਤ ਮਹਿਲਾ ਨੂੰ ਪੂਰੇ ਪਿੰਡ 'ਚ ਪਾਣੀ ਭਰਿਆ ਹੋਣ ਕਰਕੇ ਸ਼ਮਸ਼ਾਨਘਾਟ ਵੀ ਨਸੀਬ ਨਾ ਹੋਇਆ ਅਤੇ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਸੜਕ 'ਤੇ ਹੀ ਕਰ ਦਿੱਤਾ ਗਿਆ। ਹੜ੍ਹ ਦਾ ਪਾਣੀ ਚਾਰੇ ਪਾਸੇ ਫੈਲਣ ਕਰਕੇ ਗਿੱਦੜਪਿੰਡੀ ਪਿੰਡ ਵੀ ਪਾਣੀ ਦੀ ਲਪੇਟ 'ਚ ਆਇਆ ਅਤੇ ਇਥੋਂ ਦੇ ਸ਼ਮਸ਼ਾਨਘਾਟ 'ਚ ਵੀ ਪਾਣੀ ਭਰ ਚੁੱਕਾ ਸੀ। ਜਾਣਕਾਰੀ ਦਿੰਦੇ ਹੋਏ ਦਲਜੀਤ ਕੌਰ ਦੇ ਪਤੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਦੇ ਘਰ 'ਚ ਦਾਖਲ ਹੋਣ ਕਰਕੇ ਉਕਤ ਮਹਿਲਾ ਨੂੰ ਡੂੰਘਾ ਸਦਮਾ ਲੱਗ ਗਿਆ ਸੀ।

ਇਸੇ ਕਰਕੇ ਉਕਤ ਮਹਿਲਾ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਜਲੰਧਰ ਵਿਖੇ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ। ਇਸੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।  ਜਲੰਧਰ ਵਿਚ ਸਤਲੁਜ ਦਰਿਆ ਦੇ ਕਹਿਰ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ। ਘਰਾਂ ਵਿਚ ਪਾਣੀ ਦਾਖਲ ਹੋ ਗਿਆ ਹੈ।

SHOW MORE