HOME » Top Videos » Punjab
Share whatsapp

ਪੰਜਾਬ ਫਿਰ ਹੋਇਆ ਸ਼ਰਮਸਾਰ, ਲੁਧਿਆਣਾ ਤੋਂ ਬਆਦ ਹੁਣ ਫਿਲੌਰ 'ਚ ਗੈਂਗਰੇਪ...

Punjab | 11:13 AM IST Feb 13, 2019

ਲੁਧਿਆਣਾ ਗੈਂਗ ਰੇਪ ਦਾ ਮਾਮਲਾ ਹਾਲੇ ਸੁਰਖੀਆਂ ਚ ਹੈ। ਦੂਜੇ ਪਾਸੇ ਫਿਲੌਰ ਚ ਵੀ ਗੈਂਗ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਿੰਡ ਵਿੱਚ ਨੇਪਾਲੀ ਲੜਕੀ ਨਾਲ 3 ਵਿਅਕਤੀਆਂ ਵੱਲੋਂ ਜਬਰ ਜਨਾਹ ਕੀਤਾ ਗਿਆ। ਲੜਕੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਬੀਤੀ ਰਾਤ ਫਿਲੌਰ ਦੇ ਪਿੰਡ ਗੱਢਾ ਵਿੱਚ ਇੱਕ ਦੁਕਾਨਦਾਰ ਜਸਪਾਲ ਨੇ ਦੱਸਿਆ ਕਿ ਉਹ ਰਾਤ ਨੂੰ ਦਸ ਵਜੇ ਜਦੋਂ ਖਾਣਾ ਖਾਣ ਲੱਗੇ ਤਾਂ ਉਸਦਾ ਦੋਸਤ ਰਾਜੀਵ ਉਸ ਭੱਜਿਆ ਆਇਆ। ਜਿਸਦੇ ਹੱਥ ਪਿੱਛੇ ਵੱਲ ਬੰਨੇ ਹੋਏ ਸੀ। ਉਸਨੇ ਦੱਸਿਆ ਕਿ ਤਿੰਨ ਲੜਕੇ ਉਸ ਨਾਲ ਜਿਹੜੀ ਲੜਕੀ ਸੀ ਉਸਨੂੰ ਬਰਗਲਾ ਕੇ ਆਪਣੇ ਨਾਲ ਲੈ ਗਏ ਹਨ। ਉਨ੍ਹਾਂ ਨੇ ਉਸ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਉਸਦੀ ਵੀ ਮਾਰ ਕੁੱਟ ਕੀਤੀ।

ਜਦੋਂ ਲੜਕੀ ਉਨ੍ਹਾਂ ਦੇ ਚੁੰਗਲ ਤੋਂ ਛੁਟ ਕੇ ਭੱਜਣ ਲੱਗੀ ਤਾਂ ਡਿੱਗ ਗਈ ਅਤੇ ਉਸਦੀ ਲੱਤ ਟੁੱਟ ਗਈ। ਜਿਸਦੇ ਇਲਾਜ ਲਈ ਉਸਨੂੰ ਫਿਲੌਰ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਏਐਸਆਈ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਾਂਚ ਵਿੱਚ ਜਿਹੜੇ ਦੋਸ਼ੀ ਪਾਏ ਜਾਣਗੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ।

SHOW MORE