HOME » Videos » Punjab
Share whatsapp

ਗੈਂਗਸਟਰ ਅੰਕਿਤ ਭਾਦੂ ਐਨਕਾਊਂਟਰ 'ਤੇ ਉਠੇ ਸਵਾਲ, ਪੁਲਿਸ 'ਤੇ ਜਾਣਬੁਝ ਕੇ ਮਾਰਨ ਦੇ ਦੋਸ਼

Punjab | 12:32 PM IST Feb 10, 2019

ਜ਼ੀਰਕਪੁਰ ਵਿਚ ਗੈਂਗਸਟਰ ਅੰਕਿਤ ਭਾਦੂ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਉਤੇ ਸਵਾਲ ਉਠਣ ਲੱਗੇ ਹਨ। ਮ੍ਰਿਤਕ ਦੇ ਦਾਦਾ ਜਸਵੰਤ ਸਿੰਘ ਭਾਦੂ ਨੇ ਦੋਸ਼ ਲਾਏ ਹਨ ਕਿ ਉਸ ਦੇ ਪੋਤੇ ਨੂੰ ਜਾਣਬੁਝ ਕੇ ਮਾਰਿਆ ਗਿਆ ਹੈ। ਪੁਲਿਸ ਨੂੰ ਕਾਬੂ ਕਰ ਸਕਦੀ ਸੀ ਪਰ ਬੇਵਜ੍ਹਾ ਉਸ ਉਤੇ ਗੋਲੀਆਂ ਚਲਾ ਦਿੱਤੀਆਂ। ਉਸ ਦਾ ਪੋਤਾ ਭਿ੍ਸ਼ਟ ਪੁਲਿਸ ਅਫ਼ਸਰਾਂ ਤੇ ਰਾਜਨੀਤਿਕ ਨੇਤਾਵਾਂ ਦੇ ਨਾਪਾਕ ਗੱਠਜੋੜ ਦਾ ਸ਼ਿਕਾਰ ਹੋਇਆ ਹੈ। ਗੈਂਗਸਟਰ ਅੰਕਿਤ ਭਾਦੂ ਦੀ ਲਾਸ਼ ਲੈ ਕੇ ਪੁਲਿਸ ਅਧਿਕਾਰੀਆਂ ਨਾਲ ਪਿੰਡ ਸ਼ੇਰੇਵਾਲਾ ਪੁੱਜੇ ਦਾਦਾ ਜਸਵੰਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਜਿਸ ਕਮਰੇ 'ਚ ਅੰਕਿਤ ਭਾਦੂ ਨਾਲ ਮੁਕਾਬਲਾ ਦਰਸਾਇਆ ਹੈ, ਉਹ ਮੁਕਾਬਲਾ ਨਹੀਂ ਬਲਕਿ ਉਸ ਦੀ ਹੱਤਿਆ ਕੀਤੀ ਗਈ ਹੈ। ਮਿ੍ਤਕ ਦੇ ਚਾਚਾ ਬਿੰਦਰ ਤੇ ਦਾਦਾ ਜਸਵੰਤ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਭਤੀਜਾ ਹੁਣ ਸੁਧਰ ਗਿਆ ਸੀ ਤੇ ਹੁਣ ਅਪਰਾਧ ਦੀ ਦੁਨੀਆ ਛੱਡਣਾ ਚਾਹੁੰਦਾ ਸੀ | ਉਹ ਪਰਿਵਾਰ ਦੇ ਦਬਾਅ ਹੇਠ ਆਤਮ ਸਮਰਪਣ ਕਰਨ ਲਈ ਤਿਆਰ ਸੀ | ਉਹ ਜ਼ੀਰਕਪੁਰ ਰਹਿ ਰਿਹਾ ਸੀ ਤਾਂ ਕਿ ਉਹ ਆਤਮ ਸਮਰਪਣ ਕਰ ਸਕੇ, ਪਰ ਇਸ ਤੋਂ ਪਹਿਲਾਂ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ 'ਚ ਉਸ ਨੂੰ ਮਾਰ ਦਿੱਤਾ।

ਪੁਲਿਸ ਨੇ ਉਸ ਦੇ ਨਾ ਫੜੇ ਜਾਣ ਦਾ ਦਾਅਵਾ ਕੀਤੇ ਜਾਣ ਵਾਲੇ ਦੋ ਵਿਅਕਤੀਆਂ ਨਾਲ ਵੀ ਸਾਨੂੰ ਮਿਲਣ ਨਹੀਂ ਦਿੱਤਾ ਗਿਆ। ਉਸ ਨੇ ਕਿਹਾ ਕਿ ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ 'ਚ ਜਿਥੇ ਅੰਕਿਤ ਭਾਦੂ ਦਾ ਮੁਕਾਬਲਾ ਦਿਖਾਇਆ ਗਿਆ ਹੈ, ਉਹ ਮੁਕਾਬਲਾ ਨਹੀਂ ਹੋਇਆ ਬਲਕਿ ਅੰਕਿਤ ਭਾਦੂ ਨੂੰ ਜਿੰਦਾ ਫੜ ਕੇ ਗੋਲੀ ਮਾਰੀ ਗਈ ਹੈ। ਦੱਸ ਦਈਏ ਕਿ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਕਿ ਅੰਕਿਤ ਦੇ ਚਾਰ ਗੋਲੀਆਂ ਲੱਗੀਆਂ ਸੀ ਜਿਨ੍ਹਾਂ 'ਚੋਂ ਦੋ ਗੋਲੀਆਂ ਉਸ ਦੀ ਛਾਤੀ ਤੋਂ ਆਰ-ਪਾਰ ਹੋ ਗਈਆਂ ਤੇ ਇਕ ਗੋਲੀ ਉਸ ਦੇ ਗਲੇ ਦੇ ਹੇਠਾਂ ਹੰਸ 'ਤੇ ਲੱਗੀ | ਇਸ ਤੋਂ ਇਲਾਵਾ ਇਕ ਗੋਲੀ ਉਸ ਦੇ ਪੇਟ 'ਚੋਂ ਮਿਲੀ ਹੈ, ਜਿਸ ਨੂੰ ਡਾਕਟਰਾਂ ਨੇ ਕਾਫੀ ਮੁਸ਼ੱਕਤ ਨਾਲ ਬਾਹਰ ਕੱਢਿਆ | ਪੰਜਵੀਂ ਗੋਲੀ ਉਸ ਦੀ ਛਾਤੀ ਨੂੰ ਛੂਹ ਕੇ ਲੰਘ ਗਈ।

SHOW MORE