HOME » Top Videos » Punjab
Share whatsapp

ਮਨਦੀਪ ਉਰਫ ਮੰਨਾ ਗੈਂਗਸਟਰ ਗ੍ਰਿਫਤਾਰ, ਪੁਲਿਸ ਨੇ ਦੱਸੀਆਂ ਇਹ ਗੱਲਾਂ...

Punjab | 09:17 AM IST Apr 02, 2019

ਰੋਪੜ ਪੁਲਿਸ ਨੇ ਮਨਦੀਪ ਉਰਫ ਮੰਨਾ ਨਾਮ ਦੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 2 ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਹੋਏ ਹਨ। ਮਨਦੀਪ ਮੰਨਾ ਦਾ ਤਾਲੁਕ ਸਿਕੰਦਰ ਸਨਸੀ ਗੈਂਗ ਨਾਲ ਹੈ। ਇਸ ਗੈਂਗ ਦੇ 8 ਮੈਂਬਰ ਪਹਿਲਾਂ ਹੀ ਵੱਖ-ਵੱਖ ਜੇਲ੍ਹਾਂ ਚ ਬੰਦ ਨੇ ਅਤੇ ਗੈਂਗ ਦਾ ਇੱਕੋ-ਇੱਕ ਮੈਂਬਰ ਮੰਨਾ ਹੁਣ ਤੱਕ ਫਰਾਰ ਚੱਲ ਰਿਹਾ ਸੀ। ਉਸਨੂੰ ਪਹਿਲਾਂ ਵੀ ਤਰਨਤਾਰਨ ਅਤੇ ਫਰੀਦਕੋਟ ਜ਼ਿਲ੍ਹਿਆਂ ਚ ਕਤਲ ਸਣੇ 4 ਮਾਮਲਿਆਂ ਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਮੰਨਾ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਚ ਕਤਲ ਦੀ ਕੋਸ਼ਿਸ਼ ਦੇ 5 ਮਾਮਲਿਆਂ ਚ ਵਾਟੇਂਡ ਸੀ।

SHOW MORE