HOME » Top Videos » Punjab
Share whatsapp

ਰੂਪਨਗਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਾਮੀ ਗੈਂਗਸਟਰ ਯਾਦਵਿੰਦਰ ਉਰਫ਼ ਯਾਦੀ ਗ੍ਰਿਫ਼ਤਾਰ

Punjab | 04:09 PM IST Jul 01, 2019

ਨਾਮੀ ਗੈਂਗਸਟਰ ਯਾਦਵਿੰਦਰ ਉਰਫ਼ ਯਾਦ ਨੂੰ ਰੋਪੜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਯਾਦੀ ਨੂੰ ਰੋਪੜ ਪੁਲਿਸ ਨੇ ਘਨੌਰੀ ਇਲਾਕੇ ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਤੋਂ 3 ਦੇਸੀ ਪਿਸਤੌਲ ਵੀ ਬਰਾਮਦ ਕੀਤੇ ਹਨ। ਪੁਲਿਸ ਮੁਤਾਬਿਕ ਯਾਦਵਿੰਦਰ ਉਰਫ਼ ਯਾਦ ਦਾ ਸਬੰਧ ਮਹਾਰਸਟਰ ਦੇ ਰਿੰਦਾ ਗਿਰੋਹ ਨਾਲ ਹੈ। ਯਾਦੀ ਇੱਕ ਸ਼ਾਰਪ ਸ਼ੂਟਰ ਹੈ। ਇੰਨੀ ਦਿਨੀਂ  ਬੱਦੀ, ਨਾਲਾਗੜ੍ਹ ਇਲਾਕੇ ਵਿੱਚ ਸਰਗਰਮ ਸੀ।

ਪੁਲਿਸ ਮੁਤਾਬਿਕ ਯਾਦਵਿੰਦਰ ਉਰਫ਼ ਯਾਦ ਉੱਤੇ ਫਿਰੌਤੀ ਮੰਗਣ ਦੇ ਕਈ ਕੇਸ ਦਰਜ਼ ਹੈ। ਏ ਕੈਟਾਗਰੀ ਦਾ ਗੈਂਗਸਟਰ ਯਾਦਵਿੰਦਰ ਯਾਦ  ਬੱਦੀ, ਨਾਲਾਗੜ੍ਹ ਤੇ ਹਿਮਾਚਲ ਦੇ ਉਦਯੋਗਪਤੀਆਂ, ਸ਼ਰਾਬ ਠੇਕੇਦਾਰਾਂ, ਕਬਾੜੀਏ ਅਤੇ ਇਲਾਕੇ ਦੇ ਟੋਲ ਪਲਾਜ਼ਾ ਨੂੰ ਨਿਸ਼ਾਨ ਬਣਾਉਂਦੇ ਸੀ।

ਜਾਣਕਾਰੀ ਇਹ ਵੀ ਹੈ ਕਿ ਯਾਦਵਿੰਦਰ ਮੋਗਾ ਦੇ ਨਾਮੀ ਗੈਂਗਸਟਰ  ਲੱਕੀ ਤੋਂ ਇਲਾਵਾ ਸੁਖਪ੍ਰੀਤ ਬੁੱਢਾ ਦੇ ਵੀ ਸੰਪਰਕ ਵਿੱਚ ਸੀ। ਜੋ ਯਾਦਵਿੰਦਰ ਦੀ ਹੋਰਨਾਂ ਸੂਬਿਆਂ ਤੋਂ ਨਜਾਇਜ਼ ਹਥਿਆਰ ਲਿਆਉਣ ਵਿੱਚ ਮਦਦ ਕਰਦੇ ਸਨ। ਜਦੋਂਕਿ ਯਾਦਵਿੰਦਰ ਦੇ ਖ਼ਿਲਾਫ਼  ਕਤਲ, ਕਤਲ ਦੀ ਕੋਸ਼ਿਸ਼ ਅਤੇ ਫਿਰੌਤੀ ਮੰਗਣ ਦੇ ਦਰਜਨਾਂ ਕੇਸ ਦਰਜ ਹਨ।

SHOW MORE