HOME » Videos » Punjab
Share whatsapp

ਮੋਸਟ ਵਾਂਟੇਡ ਗੈਂਗਸਟਰ ਰਿੰਡਾ ਨੇ ਅੰਮ੍ਰਿਤਸਰ ਦੀ ਕੁੜੀ ਨਾਲ ਕਰਾਇਆ ਵਿਆਹ, CCTV 'ਚ ਦਿਸਿਆ ਰਿੰਦਾ...

Punjab | 12:03 PM IST Jul 12, 2018

ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਦਾ ਸਾਥੀ ਤੇ 5 ਰਾਜਾਂ ਦਾ ਮੋਸਟ ਵਾਂਟੇਡ ਗੈਂਗਸਟਰ ਹਰਵਿੰਦਰ ਸਿੰਘ ਰਿੰਡਾ ਨੇ  ਅੰਮ੍ਰਿਤਸਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਹੈ। ਸੂਤਰਾਂ ਮੁਤਾਬਕ ਪਿਛਲੇ ਦਿਨਾਂ ਵਿੱਚ ਰਿੰਦਾ ਨੇ ਵਿਆਹ ਕਰ ਲਿਆ ਹੈ। ਪੁਲਿਸ ਮਾਸਟਰਮਾਈਂਡ ਹਰਵਿੰਦਰ ਦੀ ਤਲਾਸ਼ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਇਸ ਤੋਂ ਇਲਾਵਾ ਰਿੰਡਾ ਬਾਰੇ ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਕਈ ਖ਼ੁਲਾਸੇ ਸਾਹਮਣੇ ਆ ਰਹੇ ਹਨ। ਪੁਲਿਸ ਵੱਲੋਂ ਕੀਤੀ ਪੁੱਛ ਗਿੱਛ ਤੋਂ ਸਾਹਮਣੇ ਆ ਰਿਹਾ ਹੈ ਕਿ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨਾਲ ਦਿਲਪ੍ਰੀਤ ਲਗਾਤਾਰ ਸੰਪਰਕ ਵਿੱਚ ਸੀ ਤੇ ਰਿੰਦਾ ਉਸ ਨੂੰ ਮਿਲ ਵੀ ਰਿਹਾ ਸੀ।ਗੈਂਗਸਟਰ ਰਿੰਦਾ ਹੋਟਲ ਮਾਊਟਵਿਊ ਵਿੱਚ ਆਇਆ ਤਾਂ ਉਸ ਦੀਆਂ ਤਸਵੀਰਾਂ ਮਾਊਟਵਿਊ ਹੋਟਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਰਿੰਡਾ ਮਾਊਟਵਿਊ ਹੋਟਲ ਰੁਕਿਆ ਅਤੇ ਲਗਾਤਾਰ ਦਿਲਪ੍ਰੀਤ ਨਾਲੋਂ ਅਲੱਗ ਅਲੱਗ ਜਗ੍ਹਾ ਮੀਟਿੰਗ ਵੀ ਕਰਦਾ ਰਿਹਾ। ਸੀਸੀਟੀਵੀ ਵਿੱਚ ਸਾਫ਼ ਤੌਰ ਉੱਤੇ ਦੀਖਿਆ ਜਾ ਸਕਦਾ ਹੈ ਕਿ ਹਰਵਿੰਦਰ ਸਿੰਘ ਆਪਣਾ ਰੂਪ ਬਦਲ ਕੇ ਹੋਟਲ ਵਿੱਚ ਆਉਂਦਾ ਹੈ ਅਤੇ ਰਿਸੈੱਪਸ਼ਨ ਤੋਂ ਇੱਕ ਸ਼ਰਾਬ ਦੇ ਬਾਰੇ ਪੁੱਛਦਾ ਨਜ਼ਰ ਆ ਰਿਹਾ ਹੈ।

ਦੂਜੇ ਪਾਸੇ ਪੰਜਾਬ ਪੁਲਿਸ ਨੇ 4 ਟੀਮਾਂ ਬਣਾ ਕੇ ਪਰਮੀਸ਼ ਉੱਤੇ ਗੋਲੀ ਚਲਾਉਣ ਵਾਲੇ ਗੌਰਵ ਪਟਿਆਲ ਉਰਫ਼ ਲੱਕੀ ਦੀ ਤਲਾਸ਼ ਵਿੱਚ ਦੇਰ ਰਾਤ ਮੁੱਲਾਂਪੁਰ ਵਿੱਚ ਰੇਡ ਕੀਤੀ। ਇਸ ਰੇਡ ਵਿੱਚ ਗੌਰਵ ਤਾਂ ਨਾ ਮਿਲਿਆ ਪਰ ਪੁਲਿਸ ਨੇ ਸ਼ੱਕ ਦੇ ਆਧਾਰ ਉੱਤੇ ਤਿੰਨ ਨੌਜਵਾਨਾਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ।

ਇਸ ਦੇ ਨਾਲ ਹੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਵਿੰਦਰ ਸਿੰਘ ਰਿੰਡਾ ਹਾਲ ਹੀ ਵਿੱਚ ਅੰਮ੍ਰਿਤਸਰ ਦੀ ਇੱਕ ਲੜਕੀ ਨਾਲ ਵਿਆਹ ਵੀ ਕੀਤਾ ਹੈ।

SHOW MORE