HOME » Top Videos » Punjab
Share whatsapp

ਫਾਜਿਲਕਾ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਐਨਕਾਊਂਟਰ ਕੇਸ 'ਚੋਂ ਕੀਤਾ ਬਰੀ

Punjab | 01:25 PM IST Feb 25, 2020

ਫਾਜਿਲਕਾ ਵਿਖੇ ਸਥਾਨਕ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਫਾਇਰਿੰਗ ਦੇ ਇਕ ਕੇਸ ਵਿਚੋਂ ਬਰੀ ਕਰ ਦਿੱਤਾ ਹੈ ਪਰ ਉਸ ਨੂੰ ਡਰੱਗ ਦੇ ਇਕ ਕੇਸ 'ਚ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ 2015 ਵਿਚ ਪੰਜਾਬ ਪੁਲਿਸ ਨੇ ਫਾਜ਼ਿਲਕਾ-ਅਬੋਹਰ ਰੋਡ ਅਤੇ ਪਿੰਡ ਸਤੀਰਵਾਲਾ ਨੂੰ ਜਾਣ ਵਾਲੀ ਸੜਕ ਦੇ ਮੋੜ 'ਤੇ ਕਾਰ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰ ਬਿਸ਼ਨੋਈ ਅਤੇ ਸਾਥੀਆਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ ਸੀ। ਪੁਲਸ ਨੇ ਵੀ ਫਾਇਰਿੰਗ ਕਰਕੇ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਿਆ ਸੀ। ਇਸ ਮਾਮਲੇ 'ਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਦੋਵਾਂ ਮਾਮਲਿਆਂ ਵਿਚੋਂ ਹੀ ਇਕ ਮਾਮਲੇ 'ਚ ਬਿਸ਼ਨੋਈ ਨੂੰ ਸਜ਼ਾ ਸੁਣਾਈ ਅਤੇ ਦੂਜੇ ਕੇਸ 'ਚੋਂ ਬਰੀ ਕੀਤਾ ਹੈ।

SHOW MORE