HOME » Top Videos » Punjab
Share whatsapp

ਪਟਿਆਲਾ ਦੇ ਚਰਾਸੋਂ ਪਿੰਡ ਨੇੜੇ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ

Punjab | 10:48 AM IST Jan 30, 2020

ਪੰਜਾਬ ਹਰਿਆਣਾ (Punjab-Haryana Border) ਦੀ ਸਰਹੱਦ ਤੇ ਸਟੇ ਪਿੰਡ ’ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਫਾਇਰਿੰਗ ਦੌਰਾਨ ਇਕ ਨੌਜਵਾਨ (Youth) ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਆਪਸੀ ਰੰਜਿਸ਼ ਦੇ ਚੱਲਦੇ ਕੁਝ ਨੌਜਵਾਨਾਂ ਨੇ ਤਾਬੜਤੋੜ ਫਾਇਰਿੰਗ ਕਰ ਦੀਪਕ ਨਾਂ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਹੈ। ਜਦਕਿ ਦੀਪਕ ਦੇ ਦੋਸਤਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਇਸ ਤਰ੍ਹਾਂ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ


ਦੀਪਕ ਤੇ ਉਸਦੇ ਦੋ ਦੋਸਤ ਮੋਟਰਸਾਇਕਲ ਤੇ ਸਵਾਰ ਹੋਕੇ ਪੰਜਾਬ ਦੇ ਬਲਬਹੇੜਾ ਤੋਂ ਹੁੰਦੇ ਹੋਏ ਆਪਣੇ ਪਿੰਡ ਵੱਲ ਨੂੰ ਆ ਰਹੇ ਸੀ ਪਰ ਅਚਾਨਕ ਹੀ ਰਸਤੇ ’ਚ ਉਨ੍ਹਾਂ ਦੇ ਪਿੱਛੇ ਕੁਝ ਨੌਜਵਾਨਾਂ ਨੇ ਗੱਡੀ ਲਗਾ ਲਈ। ਜਿਸਨੂੰ ਦੇਖਕੇ ਦੀਪਕ ਨੇ ਬਾਇਕ ਦੀ ਰਫਤਾਰ ਨੂੰ ਤੇਜ਼ ਕਰ ਲਿਆ। ਗੱਡੀ ਦੀ ਵੀ ਰਫਤਾਰ ਤੇਜ਼ ਹੋਣ ਤੋਂ ਬਾਅਦ ਦੀਪਕ ਦੀ ਬਾਇਕ ਨੂੰ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਦੀਪਕ ਤੇ ਉਸਦੇ ਦੋਸਤ ਥੱਲੇ ਡਿੱਗ ਗਏ। ਇਸ ਤੋਂ ਬਾਅਦ ਨੌਜਵਾਨਾਂ ਨੇ ਦੀਪਕ ਦੇ ਸਿਰ ਤੇ ਕਈ ਗੋਲੀਆਂ ਮਾਰੀਆਂ ਤੇ ਦੋਸਤਾਂ ਤੇ ਵੀ ਫਾਇਰਿੰਗ ਕੀਤੀ। ਜਿਸ ਕਾਰਨ ਮੌਕੇ ਤੇ ਹੀ ਦੀਪਕ ਦੀ ਮੌਤ ਹੋ ਗਈ ਜਦਕਿ ਦੀਪਕ ਦੇ ਦੋਸਤ ਗੰਭੀਰ ਜਖਮੀ ਹੋ ਗਏ। ਲਾਸ਼ ਨੂੰ ਕਬਜ਼ੇ ਲੈਕੇ ਜਖਮੀਆਂ ਨੂੰ ਪਟਿਆਲਾ (Patiala) ਦੇ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ।


ਜਾਣੋ ਕੌਣ ਹੈ ਦੀਪਕ


ਮਿਲੀ ਜਾਣਕਾਰੀ ਦੇ ਅਨੁਸਾਰ ਦੀਪਕ ਖੁੰਖਾਰ ਗੈਂਗਸਟਰ (Gangster) ਹੈ। ਥਾਣਾ ਇੰਚਾਰਜ ਕਹਿਰ ਸਿੰਘ ਰਾਣਾ ਦਾ ਕਹਿਣਾ ਹੈ ਕਿ ਉਕਤ ਮਾਮਲਾ ਪੰਜਾਬ ਦਾ ਹੈ। ਪਰ ਦੀਪਕ ਕੁਮਾਰ ਉਪਮੰਡਲ ਦਜੇ ਪਿੰਡ ਗਗੜਪੁਰ ਦਾ ਰਹਿਣ ਵਾਲਾ ਹੈ ਜੋ ਕਿ ਪਹਿਲੇ ਕਈ ਅਪਰਾਧਿਕ ਮਾਮਲਿਆਂ ਚ ਮੁਲਜ਼ਮ ਰਿਹਾ ਹੈ ਤੇ ਉਸਤੇ ਕਈ ਮਾਮਲੇ ਦਰਜ ਹਨ।

 

ਪੁਲਿਸ ਨੇ ਆਪਸੀ ਰੰਜਿਸ਼ ਦਾ ਦੱਸਿਆ ਮਾਮਲਾ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਡੀਐਸਪੀ ਅਜੈ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਪਸੀ ਰੰਜਿਸ਼ ਦੇ ਤਹਿਤ ਕੁਝ ਨੌਜਵਾਨਾਂ ਨੇ ਦੀਪਕ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਹੈ ਤੇ ਉਸਦੇ ਸਾਥੀ ਗੰਭੀਰ ਜਖਮੀ ਪਾਏ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ ’ਚ ਕਈ ਨੌਜਵਾਨਾਂ ਦੇ ਨਾਂ ਸਾਹਮਣੇ ਆਏ ਹਨ। ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

SHOW MORE