ਗੈਂਗਸਟਰਾਂ ਨੇ ਮੁੜ ਪੰਜਾਬ ਪੁਲਿਸ ਨੂੰ 'ਵੰਗਾਰਿਆ' !
Punjab | 06:27 PM IST Dec 15, 2018
ਪੰਜਾਬ ਪੁਲਿਸ ਦੀਆਂ ਲੱਖਾਂ ਕੋਸ਼ਿਸ਼ਾਂ ਤੇ ਵਾਧੂ ਸਖਤੀ ਨੂੰ ਗੈਂਗਸਟਰਾਂ ਨੇ ਇੱਕ ਵਾਰ ਫੇਰ ਤੋਂ ਵੰਗਾਰਿਆ.. ਜਿਸ ਦੀ ਗਵਾਹੀ ਭਰਦਾ ਹੈ ਉਹਨਾਂ ਦਾ ਕਬੂਲਨਾਮਾ।
ਗੈਂਗਸਟਰ ਸੁਖਪ੍ਰੀਤ ਬੁੱਢਾ ਵੱਲੋਂ ਇਹ ਕਬੂਲਨਾਮਾਂ ਸ਼ੁਕਰਵਾਰ ਦੀ ਰਾਤ ਮੋਗਾ ਜਿਲ੍ਹੇ ਦੇ ਪਿੰਡ ਮਾਣੂਕੇ ਗਿੱਲ ਚ ਕੀਤੇ ਗਏ ਨੌਜਵਾਨ ਦੇ ਕਤਲ ਦਾ ਹੈ। ਦਰਅਸਲ ਰਾਜਿੰਦਰ ਉਰਫ ਗੋਗਾ ਦੁਕਾਨ ਤੋਂ ਵਾਪਿਸ ਘਰ ਜਾ ਰਿਹਾ ਸੀ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਨਿਹਾਲ ਸਿੰਘ ਵਾਲਾ 'ਚ ਉਸ ਦੀ ਦੁਕਾਨ 'ਤੇ ਗੋਲ਼ੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ। ਗੋਗਾ ਨੂੰ 8 ਤੋਂ 10 ਗੋਲੀਆਂ ਮਾਰੀਆਂ ਗਈ ਜਿਸ ਕਾਰਨ ਉਸ ਨੇ ਮੌਕੇ ਉਤੇ ਹੀ ਦਮ ਤੌੜ ਦਿੱਤਾ। ਜਾਣਕਾਰੀ ਮੁਤਾਬਕ ਗੋਗਾ ਬੀਤੀ 14 ਨਵੰਬਰ ਨੂੰ ਹੀ ਕਤਲ ਮਾਮਲੇ ਵਿੱਚ ਬਰੀ ਹੋ ਕੇ ਜੇਲ੍ਹ ਤੋਂ ਬਾਹਰ ਆਇਆ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਗੋਗਾ ਦਾ ਕਤਲ ਆਪਸੀ ਰੰਜਿਸ਼ ਦੇ ਚੱਲਦਿਆ ਕੀਤਾ ਗਿਆ ਹੈ। ਜਿਸ ਉਤੇ ਹੁਣ ਗੈਂਗਸਟਰ ਬੁੱਢਾ ਨੇ ਕੂਬੂਲਨਾਮਾ ਕਰਕੇ ਕੇ ਮੋਹਰ ਵੀ ਲਾ ਦਿੱਤੀ।
ਇਸ ਕੂਬੂਲਨਾਮੇ 'ਚ ਕਤਲ ਤੋਂ ਇਲਾਵਾ ਪੁਲਿਸ ਤੇ ਸਰਕਾਰ ਨੂੰ ਪੰਚਾਈਤੀ ਚੋਣਾਂ ਤੋਂ ਪਹਿਲਾ ਸਿੱਧੀ-ਸਿੱਧੀ ਧਮਕੀ ਵੀ ਦਿੱਤੀ ਗਈ ਹੈ। ਸੁਖਪ੍ਰੀਤ ਬੁੱਢਾ ਵੱਲੋਂ ਫੇਸ ਬੁੱਕ ਉਤੇ ਇਹ ਵੀ ਲਿਖਿਆ ਹੈ ਕਿ 30 ਦਸੰਬਰ ਦੀ ਹੋਣ ਵਾਲੀਆਂ ਸਰਪੰਚੀ ਚੋਣਾਂ ਚ ਸਾਡੇ ਜਿੰਨੇ ਵੀ ਵੀਰ ਚੋਣ ਲੜ ਰਹੇ ਨੇ ਉਨਾਂ ਦੇ ਵਿਰੋਧੀ ਜਿਆਦਾ ਉਛਲਣ ਨਾ। ਮੋਗਾ 'ਚ ਸ਼ਰੇਆਮ 8 ਤੋਂ 10 ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਜਿਸ ਤੋਂ ਕੁਝ ਘੰਟੇ ਬਾਅਦ ਕਤਲ ਦੀ ਜਿੰਮੇਵਾਰੀ ਵੀ ਲੈ ਗਈ ਤੇ ਸਾਡੀ ਹਾਈਟੈਕ ਪੁਲਿਸ ਅਜੇ ਤੱਕ ਖਾਲੀ ਹੱਥ ਹੈ....ਜਾਂ ਇੰਝ ਕਹਿ ਲਓ ਕਿ ਇਹ ਗੈਂਗਸਟਰ ਸਾਡੀ ਪੁਲਿਸ ਨੂੰ ਟਿੱਚ ਨਹੀਂ ਜਾਣਦੇ।