HOME » Videos » Punjab
Share whatsapp

ਇਹ ਦਰਿਆ ਬਣਿਆ ਸਮੱਸਿਆ ਦਾ ਸਬੱਬ, ਕੈਂਸ਼ਰ ਦੇ ਹੋਰ ਸ਼ਿਕਾਰ, ਹੜ੍ਹ ਨਾਲ ਫਸਲਾਂ ਹੋ ਰਹੀਆਂ ਤਬਾਹ..

Punjab | 11:51 AM IST Apr 11, 2019

ਪਟਿਆਲਾ ਲੋਕ ਸਭਾ ਹਲਕੇ ਵਿੱਚ ਘੱਗਰ ਦਰਿਆ ਨੂੰ ਲੈ ਕੇ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਕਈ ਸਾਲਾਂ ਤੋਂ ਪੁਲ ਨੂੰ ਤਰਸ ਰਹੇ ਹਨ। ਦੂਸ਼ਿਤ ਪਾਣੀ ਕਾਰਨ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਪਰ ਕਿਸੇ ਨੇ ਵੀ ਲੋਕਾਂ ਦੀ ਸਮੱਸਿਆ ਵੱਲ ਗ਼ੌਰ ਨਹੀਂ ਕੀਤਾ।

ਪਟਿਆਲਾ ਲੋਕ ਸਭਾ ਹਲਕਾ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ। ਹਲਕੇ ਵਿੱਚ ਵਿਕਾਸ ਨੂੰ ਲੈ ਕੇ ਇਸ਼ਕ ਦੂਜੇ ਨੂੰ ਕੋਸਿਆ ਜਾ ਰਿਹਾ। ਪਰ ਹਲਕੇ ਦੇ ਲੋਕਾਂ ਦੀ ਅਹਿਮ ਸਮੱਸਿਆ ਹੈ। ਜਿਸਤੇ ਗ਼ੌਰ ਕਰਨਾ ਕਿਸੇ ਵੀ ਸਿਆਸਤਦਾਨ ਨੇ ਜ਼ਰੂਰੀ ਸਮਝਿਆ। ਇਹ ਸਮੱਸਿਆ ਘੱਗਰ ਦਰਿਆ ਨਾਲ ਜੁੜੀ ਹੋਈ ਹੈ। ਇਹ ਦਰਿਆ ਪੂਰੇ ਮਾਲਵਾ ਪੱਟੀ ਦੇ ਲੋਕਾਂ ਨਾਲ ਜੁੜੀ ਹੋਈ, ਜਿੱਥੇ ਹੜ੍ਹ ਆਉਣ ਨਾਲ ਲੱਖਾਂ ਏਕੜ ਫ਼ਸਲ ਤਬਾਹ ਹੋ ਜਾਂਦੀ ਹੈ।

ਕੈਮੀਕਲ ਵਾਲੇ ਗੰਦੇ ਪਾਣੀ ਕਾਰਨ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਉੱਥੇ ਹੀ ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲਾ ਅਹਿਮ ਪਿੰਡ ਝਾੜੋਂ ਜਿੱਥੋਂ ਦੇ ਲੋਕ ਲੰਬੇ ਸਮੇਂ ਤੋਂ ਪੁਲ ਦੀ ਉਡੀਕ ਕਰ ਰਹੇ ਹਨ। ਪਰ ਲੱਗਦਾ ਸਿਆਸਤਦਾਨਾਂ ਲਈ ਪੁਲ ਕੋਈ ਮੁੱਦਾ ਨਹੀਂ ਹੈ।

ਸਰਕਾਰ ਤੇ ਪ੍ਰਸ਼ਾਸਨ ਨੇ ਤਾਂ ਇਸ ਪੁਲ ਦੀ ਸਾਰ ਲੈਣੀ ਜ਼ਰੂਰੀ ਨਹੀਂ ਸਮਝੀ ਤੇ ਹੁਣ ਲੋਕ ਪੁਲ ਦਾ ਅਧੂਰਾ ਕੰਮ ਪੂਰਾ ਕਰਨ ਲਈ ਖ਼ੁਦ ਦੀ ਚੰਦਾ ਇਕੱਠਾ ਕਰ ਰਹੇ ਹਨ। ਦਰਿਆ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਪਾਰ ਪਹੁੰਚਾਉਣ ਦਾ ਕੰਮ ਕਰ ਰਹੇ, ਉੱਥੇ ਹੀ ਪਿੰਡ ਵਾਸੀ ਨੇ ਕਿਹਾ ਕਿ ਅਸੀਂ ਪੁਲ ਦੀ ਮੰਗ ਨੂੰ ਲੈ ਕੇ ਸਿਆਸਤਦਾਨਾਂ ਕੋਲ ਵੀ ਗਏ ਪਰ ਕਿਸੇ ਨੇ ਵੀ ਸਾਰ ਨਹੀਂ ਲਈ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਨੇਤਾ 5 ਸਾਲਾਂ ਬਾਅਦ ਵੋਟਾਂ ਮੰਗਣ ਤਾਂ ਜ਼ਰੂਰ ਆ ਜਾਂਦੇ ਨੇ ਪਰ ਸਾਡੀ ਸਮੱਸਿਆ ਤੇ ਕਿਸੇ ਵੱਲੋਂ ਵੀ ਗ਼ੌਰ ਨਹੀਂ ਕੀਤਾ ਗਿਆ।

SHOW MORE