HOME » Top Videos » Punjab
Share whatsapp

ਘੱਗਰ ਦਰਿਆ 'ਤੇ ਬਣਿਆ ਬੰਨ੍ਹ ਟੁੱਟਿਆ, ਪਿੰਡਾਂ 'ਚ ਹੜ੍ਹ ਦਾ ਖ਼ਤਰਾ...

Punjab | 11:41 AM IST Jul 18, 2019

ਸੰਗਰੂਰ ਦੇ ਮੂਣਕ ਦੇ ਮਕਰੋਡ ਸਾਹਿਬ ਤੇ ਫੂਲਕ ਪਿੰਡ ਵਿਚਾਲੇ  ਘੱਗਰ ਦਰਿਆ 'ਤੇ ਬਣਿਆ ਬੰਨ੍ਹ ਟੁੱਟ ਗਿਆ ਹੈ। ਜਿਸ ਕਾਰਨ ਕਈ ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਕਾਰਨ ਖੇਤਾਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਸਥਿਤੀ ਜਾ ਜਾਇਜਾ ਲੈਣ ਲਈ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਹੈ। ਪ੍ਰਸ਼ਾਸਨ ਨੇ ਸਥਿਤੀ ਨੂੰ ਨਿੱਜਠਣ ਲਈ ਫੌਜ ਦੀ ਮਦਦ ਮੰਗੀ ਹੈ। ਸਥਾਨਕ ਲੋਕ ਦਰਖਤ ਉਖਾੜ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਘੱਗਰ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ।

SHOW MORE