HOME » Videos » Punjab
Share whatsapp

ਨਸ਼ੇ ਦੀ ਓਵਰਡੋਜ਼ ਕਾਰਨ ਕੁੜੀ ਦੀ ਮੌਤ!

Punjab | 04:26 PM IST Dec 05, 2018

ਅੰਮ੍ਰਿਤਸਰ 'ਚ ਰਾਂਝੇ ਦੀ ਹਵੇਲੀ ਦੇ ਨੇੜਿਉਂ ਇਕ ਲੜਕੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲੜਕੀ ਦਾ ਨਾਮ ਸ਼ਾਇਨਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਚ ਭਾਵੇਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਪਰ ਪੁਲਿਸ ਨੂੰ ਦੋ ਮੁੱਖ ਮੁਲਜ਼ਮਾਂ ਦੀ ਤਲਾਸ਼ ਹੈ...ਲੜਕੀ ਦੀ ਮੌਤ ਦੀ ਵਜ੍ਹਾ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ।

ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ 4 ਨੌਜਵਾਨ ਲੜਕੀ ਦੇ ਘਰ ਅੰਦਰ ਗਏ ਸਨ ਅਤੇ ਚਾਰਾਂ ਨੌਜਵਾਨਾਂ ਵੱਲੋਂ ਲੜਕੀ ਦੀ ਲਾਸ਼ ਨੂੰ ਘੜੀਸ ਕੇ ਗਲੀ ਵਿਚ ਲਿਆਂਦਾ ਸੀ...ਅਤੇ ਲਾਸ਼ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ।

SHOW MORE