ਬਠਿੰਡਾ 'ਚ ਬੇਹੱਦ ਖ਼ੌਫ਼ਨਾਕ ਵਾਰਦਾਤ, ਨੌਜਵਾਨ ਲੜਕੀ ਦੀ ਸਿਰ ਕੱਟੀ ਲਾਸ਼ ਮਿਲੀ...
Punjab | 08:47 AM IST Apr 17, 2019
ਬਠਿੰਡਾ 'ਚ ਬੇਹੱਦ ਖ਼ੌਫ਼ਨਾਕ ਘਟਨਾ ਵਾਪਰੀ ਹੈ। ਸ਼ਹਿਰ ਦੇ ਸਾਈਂ ਨਗਰ ਵਿੱਚ ਨੌਜਵਾਨ ਲੜਕੀ ਦੀ ਸਿਰ ਕੱਟੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਦੇ ਬਾਅਦ ਪੂਰੇ ਇਲਾਕੇ ਚ ਸਨਸਨੀ ਫੈਲ ਗਈ ਹੈ।
ਸਾਈਂ ਨਗਰ ਵਿੱਚ ਇੱਕ ਨੌਜਵਾਨ ਲੜਕੀ ਦੀ ਸਿਰ ਕੱਟੀ ਹੋਈ ਨਗਨ ਅਵਸਥਾ ਵਿੱਚ ਲਾਸ਼ ਬਰਾਮਦ ਹੋਈ ਹੈ। ਲੜਕੀ ਦਾ ਧੜ ਇੱਕ ਰਜਵਾਹੇ ਚੋਂ ਬਰਾਮਦ ਕੀਤਾ ਗਿਆ। ਜਦਕਿ ਸਿਰ ਡੇਢ ਕਿੱਲੋਮੀਟਰ ਅੱਗੇ ਜਾ ਕੇ ਰਸਤੇ ਤੋਂ ਬਰਾਮਦ ਕੀਤਾ ਗਿਆ। ਉੱਥੇ ਹੀ ਪੁਲਿਸ ਵੱਲੋਂ ਲੜਕੀ ਦੇ ਕੱਪੜੇ ਬਰਾਮਦ ਕੀਤੇ। ਇਸ ਘਟਨਾ ਦੇ ਬਾਅਦ ਪੁਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਘਟਨਾ ਦੇ ਬਾਅਦ ਕਈ ਸਵਾਲ ਖੜੇ ਹੋ ਰਹੇ ਹਨ ਕਿ ਆਖ਼ਿਰ ਇਸ ਦਰਿੰਦਗੀ ਭਰੀ ਘਟਨਾ ਨੂੰ ਕਿਸ ਵੱਲੋਂ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਘਟਨਾ ਪਿਛਲੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਸ਼ੁਰੂਆਤੀ ਜਾਂਚ ਚ ਪਤਾ ਲੱਗਦਾ ਕਿ ਇੱਕ ਤੋਂ ਵੱਧ ਮੁਲਜ਼ਮਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਸ ਖ਼ੌਫ਼ਨਾਕ ਘਟਨਾ ਦੇ ਬਾਅਦ ਸਿਆਸਤ ਵੀ ਗਰਮਾ ਗਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਜਿੱਥੇ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉੱਥੇ ਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸੂਬੇ ਚ ਮਹਿਲਾਵਾਂ ਸੁਰੱਖਿਅਤ ਨਹੀਂ ਤੇ ਸੂਬੇ ਨੂੰ ਕਾਲੇ ਦੌਰ ਵਿੱਚ ਧੱਕਿਆ ਜਾ ਰਿਹਾ ਹੈ।
ਇਸ ਖ਼ੌਫ਼ਨਾਕ ਹਰਕਤ ਦੇ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਉੱਠਣੇ ਲਾਜ਼ਮੀ ਹਨ। ਕਿ ਕਿਵੇਂ ਬੇਰਹਿਮੀ ਦੇ ਨਾਲ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤੇ ਜਿਸ ਅਵਸਥਾ ਵਿੱਚ ਲੜਕੀ ਦਾ ਲਾਸ਼ ਬਰਾਮਦ ਹੋਈ।ਜਿਸ ਨਾਲ ਕਈ ਸਵਾਲ ਖੜੇ ਹੁੰਦੇ ਹਨ। ਇਨ੍ਹਾਂ ਸਵਾਲਾਂ ਦਾ ਜਵਾਬ ਜਾਂਚ ਤੋਂ ਬਾਅਦ ਹੀ ਮਿਲੇਗਾ।
-
-
ਮੁਕਾਬਲੇ ’ਚ ਮਾਰੇ ਮੰਨੂ ਤੇ ਰੂਪਾ ਕੋਲੋਂ ਮਿਲੇ ਅਸਲੇ ਨਾਲ ਕੀਤੀ ਸੀ ਮੂਸੇਵਾਲਾ ਦੀ ਹੱਤਿਆ
-
ਸੂਫੀ ਗਾਇਕਾ ਜੋਤੀ ਨੂਰਾਂ ਵੱਲੋਂ ਪਤੀ 'ਤੇ ਕੁੱਟਮਾਰ ਦਾ ਦੋਸ਼, ਸੁਰੱਖਿਆ ਮੰਗੀ
-
'ਬਠਿੰਡਾ ਵਿਕਾਸ ਅਥਾਰਟੀ ਨੂੰ ਥਰਮਲ ਪਲਾਂਟ ਦੀ ਜ਼ਮੀਨ ਨੂੰ ਵਿਕਸਤ ਕਰਨ ਦੇ ਨਿਰਦੇਸ਼'
-
ਸਰਕਾਰ ਤੁਹਾਡੀ ਹਰ ਮਦਦ ਲਈ ਤਤਪਰ ਹੈ, ਪਸ਼ੂ ਪਾਲਕਾਂ ਨੂੰ ਦਿੱਤਾ ਭਰੋਸਾ : ਭੁੱਲਰ
-
ਪਟਿਆਲਾ ਜੇਲ੍ਹ 'ਚ ਬਿਸ਼ਨੋਈ ਗੈਂਗ ਦੇ ਗੁਰਗਿਆਂ ਵੱਲੋਂ ਹਵਾਲਾਤੀ 'ਤੇ ਜਾਨਲੇਵਾ ਹਮਲਾ