HOME » Top Videos » Punjab
Share whatsapp

ਨਸ਼ੇ ਦੀ ਨੁਮਾਇਸ਼ ਕਰਦੀ ਲੜਕੀ ਬਜ਼ੁਰਗ ਔਰਤ ਨੂੰ ਕਰਾ ਰਹੀ ਨਸ਼ਾ, ਵੇਖੋ ਵੀਡੀਓ

Punjab | 01:04 PM IST Feb 14, 2020

ਟਿਕਟੌਕ ਦੀ ਖੁਮਾਰੀ ਹੁਣ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਦੇ ਸਿਰ ਚੜ੍ਹ ਬੋਲ ਰਹੀ ਹੈ। ਰੋਪੜ ਤੋਂ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਵੀ ਹੈ। ਕਿਉਂਕਿ ਇਸ ਵਾਇਰਲ ਹੋ ਰਹੀ ਵੀਡੀਓ ਚ ਨਸ਼ੇ ਦੀ ਨੁਮਾਇਸ਼ ਸ਼ਰੇਆਮ ਕੀਤਾ ਜਾ ਰਿਹਾ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਲੜਕੀ ਅਫੀਮ ਦੇ ਨਸ਼ੇ ਦੀ ਨੁਮਾਇਸ਼ ਕਰ ਰਹੀ  ਹੈ। ਨਾਲ ਹੀ ਉਸਦੇ ਹੱਥ ਚ ਅਫੀਮ ਦੀ ਡੱਬੀ ਹੈ ਜਿਸ ਨੂੰ ਬਜ਼ੁਰਗ ਔਰਤ ਨੂੰ ਖਾਣ ਲਈ ਕਹਿੰਦੀ ਹੈ। ਬਜ਼ੁਰਗ ਅਫੀਮ ਖਾਉਂਦੀ ਵੀ ਹੈ।

ਵੀਡੀਓ ’ਚ ਇਸ ਬਜ਼ੁਰਗ ਔਰਤ ਤੋਂ ਇਲਾਵਾ ਹੋਰ ਔਰਤਾਂ ਵੀ ਨੌਜਵਾਨ ਕੁੜੀ ਤੋਂ ਅਫੀਮ ਦੀ ਮੰਗ ਕਰਦੀਆਂ ਹਨ। ਬਜ਼ੁਰਗ ਔਰਤ ਨੂੰ ਅਫੀਮ ਖਵਾਉਣ ਤੋਂ ਬਾਅਦ ਨੌਜਵਾਨ ਕੁੜੀ ਅਸੱਭਿਅਕ ਗਾਣੇ ਵੀ ਗਾ ਰਹੀ ਹੈ। ਹਾਲਾਂਕਿ ਇਹ ਵੀਡੀਓ ਕਦੋ ਦਾ ਹੈ ਤੇ ਕਿਹੜੀ ਥਾਂ ਦਾ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਅਫੀਮ ਖਾਂਦੀ ਇਹ ਬਜ਼ੁਰਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।

SHOW MORE
corona virus btn
corona virus btn
Loading