HOME » Top Videos » Punjab
Share whatsapp

VIDEO-ਬਰਨਾਲਾ ਵਿਚ ਕੁੜੀ ਨੇ ਭਗਵਾਨ ਸ਼ਿਵ ਨਾਲ ਕਰਵਾਇਆ ਵਿਆਹ

Punjab | 11:43 AM IST Oct 07, 2019

ਬਰਨਾਲਾ ਸਥਿਤ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲਿਆ ਬ੍ਰਹਮਕੁਮਾਰੀ ਆਸ਼ਰਮ ਵਿਚ ਸੁਮਨ ਨਾਮ ਦੀ ਲੜਕੀ ਨੇ ਸ਼ਿਵ ਲਿੰਗ ਨਾਲ ਪੂਰੇ ਰੀਤੀ ਰਿਵਾਜ ਨਾਲ ਵਿਆਹ ਕਰਵਾਇਆ। ਲੜਕੀ ਨੇ ਪਹਿਲਾਂ ਸ਼ਿਵ ਲਿੰਗ ਨੂੰ ਵਰਮਾਲਾ ਪਹਿਨਾਈ ਤੇ ਫਿਰ ਸੱਤ ਫੇਰੇ ਲੈ ਕੇ ਭਗਵਾਨ ਸ਼ਿਵ ਨੂੰ ਵਰ ਦੇ ਰੂਪ 'ਚ ਪ੍ਰਾਪਤ ਕੀਤਾ।

ਇਸ ਮੌਕੇ ਬ੍ਰਹਮਕੁਮਾਰੀ ਪ੍ਰਚਾਰਕਾਂ ਤੋਂ ਇਲਾਵਾ ਲੜਕੀ ਦੇ ਪਰਿਵਾਰਕ ਮੈਂਬਰ ਤੇ ਪਿੰਡ ਦੇ ਲੋਕ ਵੀ ਮੌਜੂਦ ਸਨ। ਵਿਆਹ 'ਚ ਮੌਜੂਦ ਬ੍ਰਹਮਕੁਮਾਰੀ ਪ੍ਰਚਾਰਕਾਂ ਨੇ ਕਿਹਾ ਕਿ ਬਰਨਾਲਾ 'ਚ ਇਹ ਪਹਿਲਾ ਅਨੋਖਾ ਵਿਆਹ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਸ ਵਿਆਹ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।

ਬ੍ਰਹਮਕੁਮਾਰੀਆਂ ਮੁਤਾਬਕ ਇਸ ਵਿਆਹ ਜ਼ਰੀਏ ਇਨਸਾਨ ਖੁਦ ਨੂੰ ਪ੍ਰਮਾਤਮਾ ਦੇ ਚਰਨਾਂ 'ਚ ਪੂਰਨ ਤੌਰ 'ਤੇ ਸਮਰਪਿਤ ਕਰ ਦਿੰਦਾ ਹੈ ਤੇ ਸੰਸਾਰਿਕ ਮੋਹ ਮਾਇਆ ਤੋਂ ਪਰੇ ਹੋ ਜਾਂਦਾ ਹੈ। ਵਿਆਹ ਵਾਲੀ ਕੁੜੀ ਨੇ ਕਿਹਾ ਕਿ ਉਸ ਨੇ ਆਪਣਾ ਜੀਵਨ ਭਗਵਾਨ ਸ਼ਿਵ ਦੇ ਚਰਨਾਂ ਵਿਚ ਅਰਪਨ ਕਰ ਦਿੱਤਾ ਹੈ।

SHOW MORE