HOME » Videos » Punjab
Share whatsapp

'ਇਸ' ਕੁੜੀ ਦਾ ਹੁਨਰ ਹੈ ਕੁੱਝ ਵੱਖਰਾ, ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

Punjab | 12:36 PM IST Dec 03, 2018

Munish Garg

ਸੰਗੀਤ ਦੇ ਖੇਤਰ ਵਿਚ ਮਿਲਨ ਸਿੰਘ ਨੇ ਦੋ ਆਵਾਜਾ (ਮੁੰਡਾ 'ਤੇ ਕੁੜੀ) ਕੱਢਣ ਵਿਚ ਦੇਸ਼ -ਵਿਦੇਸ਼ਾ ਵਿਚ ਆਪਣੀ ਵੱਖੀ ਪਛਾਣ ਬਣਾਈ ਸੀ। ਉਸੇ ਤਰ੍ਹਾਂ ਹੀ ਹੁਣ ਮਨਜੀਤ ਮਨੀ ਵੀ ਆਪਣੇ ਗਲੇ ਵਿੱਚੋ ਇੱਕਲੀ ਹੀ ਦੋਗਾਣੇ ਗਾ ਰਹੀ ਹੈ। ਜਿਸ ਨੂੰ ਦੇਖ ਕੇ ਸੁਣਨ ਵਾਲੇ ਸਰੋਤੇ ਵੀ ਹੈਰਾਨ ਰਹਿ ਜਾਂਦੇ ਹਨ।ਮਨਜੀਤ ਮਨੀ ਦੀ ਕਾਮਯਾਬੀ ਵਿੱਚ ਗਰੀਬੀ ਵੱਡਾ ਰੋੜਾ ਬਣੀ ਹੋਈ ਹੈ।

ਪ੍ਰਮਾਤਮਾ ਕਈ ਵਾਰ ਕਿਸੇ ਕਿਸੇ ਇੰਨਸਾਨ ਵਿੱਚ ਵੱਖਰਾ ਗੁਣ ਪਾ ਕੇ ਜਗ 'ਤੇ ਭੇਜਦਾ ਹੈ ਉਹਨਾਂ ਵਿੱਚ ਹੀ ਹੈ ਗਾਈਕਾ ਮਨਜੀਤ ਮਨੀ ਜੋ ਕਿ ਇੱਕਲੀ ਹੀ ਲੜਕੇ ਅਤੇ ਲੜਕੀ ਦੀ ਅਵਾਜ ਵਿੱਚ ਗੀਤ ਗਾ ਸਕਦੀ ਹੈ।ਮਨਜੀਤ ਮਨੀ ਦੀ ਇਹ ਅਵਾਜ ਸੁਣ ਕੇ ਤੁਸੀ ਵੀ ਹੈਰਾਨ ਰਹਿ ਗਏ ਹੋ ਗਏ ਜੀ ਹਾਂ ਮਨਜੀਤ ਮਨੀ ਨੂੰ ਬਚਪਨ ਤੋ ਹੀ ਗਾਉਣ ਦਾ ਸ਼ੌਂਕ ਸੀ 'ਤੇ ਉਹ ਅਕਸਰ ਸਕੂਲ ਦੇ ਸਮਾਗਮਾਂ ਵਿੱਚ ਗਾਉਂਦੀ ਰਹਿੰਦੀ ।ਇਸ ਦੇ ਨਾਲ ਹੀ ਨਕਲਾ ਲਾਉਣਾ ਉਸ ਦੀ ਆਦਤ ਸੀ 'ਤੇ ਉਸ ਕਰਕੇ ਉਸ ਨੇ ਹੋਲੀ ਹੋਲੀ ਦੋ ਅਵਾਜਾ ਵਿੱਚ ਗਾਉਣਾ ਸ਼ੁਰੂ ਕੀਤਾ ਤਾਂ ਉਸ ਦਾ ਗਾਉਣ ਦਾ ਸ਼ੌਂਕ ਇੰਨਾ ਵਧ ਗਿਆ ਤੇ ਉਹ ਆਪਣੇ ਚਾਚਾ ਕੇਵਲ ਬੁਰਜਵਾਲਾ ਵਾਲਾ ਕੋਲ ਗਾਉਣਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਉਹ ਹੋਲੀ ਹੋਲੀ ਸਟੇਜਾਂ ਤੇ ਗਾਉਣ ਲੱਗ ਪਈ ਤੇ ਹੁਣ ਅਕਸਰ ਮੇਲਿਆਂ ਅਤੇ ਧਾਰਮਿਕ ਸਮਾਗਮਾਂ ਦੋਰਾਨ ਆਪਣੀ ਹਾਜਰੀ ਲਵਾਉਦੀ ਹੈ ਜਿਸ ਨਾਲ ਉਸ ਦਾ ਘਰ ਦਾ ਗੁਜਾਰਾ ਹੁੰਦਾ ਹੈ।

ਮਨਜੀਤ ਮਨੀ ਦਾ ਕਹਿਣਾ ਹੈ ਕਿ ਉਹ ਘਰ ਦੀ ਗਰੀਬੀ ਕਰਕੇ ਕੋਈ ਐਲਬਮ ਨਹੀ ਕਰਵਾ ਸਕੀ ਭਾਵੇ ਕਿ ਉਸ ਨੇ ਇੱਕ ਧਾਰਮਿਕ ਐਲਬਮ ਕਰਵਾਈ ਸੀ ਜਿਸ ਨੂੰ ਲੋਕ ਚੰਗਾ ਪਿਆਰ ਦੇ ਰਹੇ ਹਨ ਪਰ ਐਲਬਮ ਦੀ ਐਡ ਨਾ ਹੋਣ ਕਰਕੇ ਉਹ ਉਹਨੀ ਪ੍ਰਸਿੱਧੀ ਨਹੀ ਖੱਟ ਸਕੀ।

ਮਨਜੀਤ ਮਨੀ ਦੇ ਚਾਚਾ ਅਤੇ ਉਸਤਾਦ ਦਾ ਕਹਿਣਾ ਹੈ ਕਿ ਉਹ ਰੋਜ ਚਾਰ ਘੰਟੇ ਰਿਆਜ ਕਰਦੇ ਹਨ ਮਨਜੀਤ ਮਨੀ ਗਾਈਕੀ ਵਿੱਚ ਅੱਗੇ ਵਧਣ ਲਈ ਕਾਫੀ ਮਿਹਨਤ ਕਰਦੀ ਹੈ ਪਰ ਜੇ ਕਰ ਉਸ ਨੂੰ ਕੋਈ ਮਦਦਗਾਰ ਮਿਲ ਜਾਵੇ ਤਾਂ ਉਹ ਆਪਣਾ ਚੰਗਾ ਨਾਮ ਕਮਾ ਸਕਦੀ ਹੈ।

 

 

SHOW MORE