HOME » Top Videos » Punjab
Share whatsapp

GNDU ਦੇ VC 'ਤੇ ਵਿਜੀਲੈਂਸ ਦਾ ਸ਼ਿਕੰਜਾ, ਇਸ ਮਾਮਲੇ 'ਚ ਜਾਂਚ ਕੀਤੀ ਸ਼ੁਰੂ

Punjab | 01:28 PM IST Aug 23, 2022

ਪੰਜਾਬ ਦੇ ਸਾਬਕਾ ਕਾਂਗਰਸੀ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu Arrest) ਤੋਂ ਬਾਅਦ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ VC ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਹੈ। VC ਖਿਲਾਫ਼ ਜਾਂਚ ਦੀਆਂ ਪਰਤਾਂ ਖੁੱਲ੍ਹ ਗਈਆਂ ਹਨ। CM ਦੇ ਹੁਕਮਾਂ ਤੋਂ ਬਾਅਦ ਵਿਜੀਲੈਂਸ ਦੀ ਜਾਂਚ ਸ਼ੁਰੂ ਹੋਈ ਹੈ। ਵੀਸੀ ਖਿਲਾਫ਼ ਨਿਯੁਕਤੀਆਂ ਨੂੰ ਲੈ ਇਹ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਟੀਚਰ ਐਸੋਸੀਏਸ਼ਨ ਨੇ CM ਨੂੰ ਨਿਯੁਕਤੀਆਂ ਨੂੰ ਲੈ ਕੇ ਸ਼ਿਕਾਇਤ ਭੇਜੀ ਸੀ।

ਇਸ ਮਾਮਲੇ ਤੇ ਨਿਊਜ਼18 'ਤੇ ਵੀਸੀ ਜਸਪਾਲ ਸੰਧੂ ਨੇ ਕਿਹਾ ਕਿ ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਸ਼ਿਕਾਇਤ ਕਰਨ ਵਾਲੀ ਜਥੇਬੰਦੀ 'ਤੇ ਸਵਾਲ ਮੇਰੀ ਸਖ਼ਤਾਈ ਕਰਕੇ ਮੇਰਾ ਵਿਰੋਧ ਹੋ ਰਿਹਾ ਹੈ। ਸ਼ਿਕਾਇਤ ਕਰਨ ਵਾਲੀ ਐਸੋਸੀਏਸ਼ਨ ਮੇਰੀ ਵਿਰੋਧੀ ਹਨ।

SHOW MORE