HOME » Videos » Punjab
Share whatsapp

ਮਿਠਾਈ ਤੋਂ ਵੱਧ ਮਿੱਠਾ ‘ਖਰਬੂਜਾ’, ਖੇਤੀ ਕਰਕੇ ਕਿਸਾਨ ਕਰ ਰਹੇ ਚੋਖੀ ਕਮਾਈ...

Punjab | 05:13 PM IST Dec 07, 2018

ਸੁਖਵਿੰਦਰ ਸਿੰਘ

ਅੱਜ ਕੱਲ੍ਹ ਇੱਕ ਖ਼ਰਬੂਜ਼ਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਖ਼ਰਬੂਜ਼ੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਮਿਠਾਈ ਤੋਂ ਵੀ ਵੱਧ ਮਿੱਠਾ ਹੈ। ਸ਼ਾਇਦ ਤੁਸੀਂ ਸੁਣ ਕੇ ਹੈਰਾਨ ਹੋਏ ਹੋਵੋਗੇ ਕਿ ਸਰਦੀਆਂ ਵਿੱਚ ਖ਼ਰਬੂਜ਼ੇ..! ਜੀ ਹਾਂ ਇਹ ਇਹ ਸਰਦੀਆਂ ਦਾ ਖ਼ਰਬੂਜ਼ਾ ਤੇ ਇਹ ਕੋਈ ਆਮ ਖ਼ਰਬੂਜ਼ਾ ਨਹੀਂ ਬਲਕਿ ਬਾਜ਼ਾਰ ਵਿੱਚ 100 ਰੁਪਏ ਨੂੰ ਵੀ ਲੱਭਿਆ ਨਹੀਂ ਮਿਲਦਾ। ਇਹੀ ਵਜ੍ਹਾ ਹੈ ਕਿ ਇਸ ਦੀ ਖੇਤੀ ਕਰਨ ਵਾਲੇ ਸੰਗਰੂਰ ਦੇ ਪਿੰਡ ਲਾਂਗੜੀਆਂ ਦੇ ਕਿਸਾਨ ਤੀਰਥ ਸਿੰਘ ਦੇ ਵਾਰੇ ਨਿਆਰੇ ਕਰ ਦਿੱਤੇ ਹਨ। ਕਿਸਾਨ ਤੀਰਥ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਦੀ ਖੇਤੀ ਪੌਲੀ ਹਾਊਸ ਵਿੱਚ ਕਰਦਾ ਹੈ। ਇਸ ਦੀ ਮਾਰਕੀਟ ਦੀ ਕੋਈ ਦਿੱਕਤ ਨਹੀਂ ਆਉਂਦੀ ਹੈ। ਇਹ 100 ਰੁਪਏ ਕਿੱਲੋ ਤੱਕ ਬੜੀ ਹੱਸ ਕੇ ਵਿਕ ਰਿਹਾ ਹੈ। ਮੰਡੀ ਵਿੱਚ ਜਾਣ ਸਾਰ ਇਹ ਵਿਕ ਜਾਂਦਾ ਹੈ।

ਹੁਣ ਤੁਹਾਡੇ ਮਨ ਵਿੱਚ ਸੁਆਲ ਹੋਵੇਗਾ ਕਿ ਆਖ਼ਿਰ ਇਸ ਖ਼ਰਬੂਜ਼ੇ ਵਿੱਚ ਅਜਿਹਾ ਕਿ ਖ਼ਾਸ ਹੈ ਕਿ ਸਰਦੀਆਂ ਵਿੱਚ ਵੀ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਇਸ ਦੇ ਜੁਆਬ ਵਿੱਚ ਕਿਸਾਨ ਤੀਰਥ ਸਿੰਘ ਦਾ ਕਹਿਣਾ ਹੈ ਕਿ ਖ਼ਰਬੂਜ਼ੇ ਦੀ ਸਟੋਰ ਸਮਰੱਥਾ ਵੱਧ ਹੋਣ ਕਾਰਨ ਇਸ ਦੀ ਸੁਪਰ ਮਾਰਕੀਟ ਵਿੱਚ ਬਹੁਤ ਮੰਗ ਹੈ। ਦੁਕਾਨ ਖ਼ਰਾਬ ਨਾ ਹੋਣ ਕਾਰਨ ਤੇ ਮਿੱਠਾ ਵੱਧ ਹੋਣ ਕਾਰਨ ਇਸ ਦੀ ਮੰਗ ਕਰਦੇ ਹਨ।

ਕਿਸੇ ਵੀ ਚੀਜ਼ ਦੀ ਪੈਦਾਵਾਰ ਕਰਨ ਸਮੇਂ ਕਿਸਾਨਾਂ ਲਈ ਮੰਡੀਕਰਨ ਦਾ ਸੁਆਲ ਪਹਿਲਾਂ ਹੁੰਦਾ ਹੈ ਪਰ ਖੇਤੀ ਮਹਾਰ ਸਤੀਸ਼ ਦਾ ਕਹਿਣਾ ਹੈ ਕਿਇਸਦੀ ਖ਼ਾਸ ਵਿਸ਼ੇਸ਼ਤਾਵਾਂ ਸਦਕਾ ਹੀ ਇਸ ਦੇ ਮੰਡੀਕਰਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਉਨ੍ਹਾਂ ਮੁਤਾਬਿਕ ਇਸ ਦੀ ਸਾਲ ਵਿੱਚ ਦੋ ਵਾਰ ਫ਼ਸਲ ਲਈ ਜਾਂਦੀ ਹੈ ਤੇ ਦੋਨੋਂ ਵਾਰ ਹੀ ਇਸ ਦੀ ਵਿੱਕਰੀ ਹੋ ਜਾਂਦੀ ਹੈ।

ਸਰਦੀਆਂ ਦਾ ਨਾਲ ਹੀ ਇਸ ਦੀ ਗਰਮੀਆਂ ਵਿੱਚ ਵੀ ਪੈਦਾਵਾਰ ਕੀਤੀ ਜਾ ਸਕਦੀ ਹੈ। ਇਹ ਹਾਲੈਂਡ ਦੀ ਖ਼ਾਸ ਕਿਸਮ ਦੀ ਬਿਜਾਈ ਆਮ ਖ਼ਰਬੂਜ਼ੇ ਨਾਲ ਵੱਖਰੇ ਤਰੀਕੇ ਨਾਲ ਹੁੰਦੀ ਹੈ। ਖ਼ਾਸ ਗੱਲ ਇਹ ਹੈ ਇਸ ਖ਼ਰਬੂਜ਼ੇ ਨੂੰ ਘਰ ਵਿੱਚ ਪੈਦਾਵਾਰ ਲਈ ਜਾ ਸਕਦੀ ਹੈ। ਇਸ ਬਾਰੇ ਪੂਰੀ ਜਾਣਕਾਰੀ ਉੱਪਰ ਅੱਪਲੋਡ ਕੀਤੀ ਵੀਡੀਓ ਵਿੱਚ ਦੇਖ ਸਕਦੇ ਹੋ।

ਮਿਠਾਈ ਤੋਂ ਵੀ ਵੱਧ ਮਿੱਠਾ, ਖੇਤੀ ਕਰਕੇ ਕਿਸਾਨ ਕਰ ਰਹੇ ਚੋਖੀ ਕਮਾਈ...

SHOW MORE