HOME » Top Videos » Punjab
Share whatsapp

ਨਵ ਜੰਮੀਆ ਜੁੜਵਾਂ ਦੋਹਤੀਆਂ ਨੂੰ ਆਪਣੇ ਪੁੱਤ ਨਾਲ ਮਿਲ ਕੇ ਨਹਿਰ ‘ਚ ਵਗਾਹ ਮਾਰੀਆਂ….

Punjab | 01:57 PM IST Sep 27, 2019

ਬਠਿੰਡਾ ਵਿੱਚ ਦੋ ਨਵ ਜੰਮੀਆ ਜੁੜਵਾਂ ਬੱਚੀਆਂ ਨੂੰ ਨਹਿਰ ਵਿੱਚ ਸੁੱਟ ਕੇ ਮਾਰਨ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਇਸਨੇ ਗੰਦੇ ਕਾਰਨ ਨੂੰ ਅੰਜਾਮ ਬੱਚੀਆਂ ਦੇ ਮਾਮੇ ਤੇ ਨਾਨੀ ਨੇ ਦਿੱਤਾ ਹੈ। ਮਾਮਲੇ ਵਿੱਚ ਪੁਲਿਸ ਨੇ ਨਾਨੀ ਅਤੇ ਮਾਮੇ ’ਤੇ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਇਸ ਮਾਮਲੇ ਵਿੱਚ ਇੱਕ ਸੀਸੀਟੀਵੀ ਵਿੱਚ ਹੱਥ ਲੱਗੀ ਹੈ। ਇਹ ਸੀਸੀਟੀਵੀ ਹਸਪਤਾਲ ਦੀ ਹੈ। ਜਿਸ ਵਿੱਚ ਬੱਚੀਆਂ ਦਾ ਮਾਮਾ ਤੇ ਨਾਨੀ ਬੱਚੀਆਂ ਨੂੰ ਚੁੱਕ ਕੇ ਲਿਜਾਂਦੇ ਸਾਫ ਦਿਖਾਈ ਦੇ ਰਹੇ ਹਨ।

ਕੀ ਹੈ ਪੂਰਾ ਮਾਮਲਾ-

ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪਰਸੋਂ ਰਾਤ ਇੱਕ ਪਿੰਡ ਚੱਕ ਅਤਰ ਸਿੰਘ ਵਾਲੇ ਦੀ ਮਹਿਲਾ ਅਮਨਦੀਪ ਕੌਰ ਨੇ ਦੋ ਨੰਨੀਆਂ ਬੱਚੀਆਂ ਨੂੰ ਜਨਮ ਦਿੱਤਾ, ਜਿਨ੍ਹਾਂ ’ਚੋਂ ਇੱਕ ਦਾ ਭਾਰ 1 ਕਿੱਲੋ ਅਤੇ ਦੂਜੀ ਦਾ ਭਾਰ 600 ਗਰਾਮ ਸੀ। ਜਦੋਂ ਅਚਾਨਕ ਬੱਚੀਆਂ ਗਾਇਬ ਦਿਸੀਆਂ ਤਾਂ ਪਰਿਵਾਰ ਨੇ ਹਸਪਤਾਲ ਨੂੰ ਕਿਹਾ ਕਿ ਬੱਚੀਆਂ ਆਪਣੇ ਰਿਸ਼ਤੇਦਾਰ ਦੇ ਘਰ ਗਈਆਂ ਹਨ ਤੇ ਸਵੇਰੇ ਤੱਕ ਆ ਜਾਣਗੀਆਂ। ਜਿਸ ਤੋਂ ਅਗਲੇ ਦਿਨ ਸਵੇਰੇ ਹਸਪਤਾਲ ਦੇ ਡਾਕਟਰ ਦੇ ਬਿਆਨ ’ਤੇ ਪੁਲਿਸ ਕੋਲ ਇਸਦੀ ਸ਼ਿਕਾਇਤ ਕੀਤੀ ਗਈ।

ਮਾਮੇ ਤੇ ਨਾਨੀ ਨੇ ਕੀਤਾ ਕਤਲ!

ਜਾਣਕਾਰੀ ਮੁਤਾਬਿਕ ਪੁਲਿਸ ਨੂੰ ਨਾਨੀ ਤੇ ਮਾਮੇ ਵੱਲੋਂ ਹਸਪਤਾਲ ਤੋਂ ਬੱਚੀਆਂ ਨੂੰ ਬਹਾਰ ਲਿਜਾਂਦੇ ਵੀ ਸੀਸੀਟੀਵੀ ਮਿਲੀ। ਪੁਲਿਸ ਨੂੰ ਪੁੱਛ ਪੜਤਾਲ ਤੋਂ ਪਤਾ ਲੱਗਾ ਕਿ ਇਸ ਘਟਨਾ ਨੂੰ ਅੰਜਾਮ ਬੱਚੀਆਂ ਦੀ ਨਾਨੀ ਤੇ ਮਾਮੇ ਨੇ ਦਿੱਤਾ। ਜਦੋਂ ਨਰਸਿੰਗ ਹੋਮ ਦੇ ਡਾਕਟਰ ਨੇ ਭਾਰ ਘੱਟ ਹੋਣ ਕਾਰਨ ਬੱਚੀਆਂ ਨੂੰ ਮਸ਼ੀਨ ਵਿਚ ਰੱਖਣ ਲਈ ਕਿਹਾ ਸੀ। ਲੜਕੀ ਦੀ ਮਾਤਾ ਮਲਕੀਤ ਕੌਰ ਨੇ ਆਪਣੀਆਂ ਦੋਹਤੀਆਂ ਨੂੰ ਹਸਪਤਾਲ ਵਿੱਚੋਂ ਚੋਰੀ ਚੁੱਕ ਕੇ ਬਠਿੰਡਾ ਨੇੜਿਓਂ ਲੰਘਦੀ ਸਰਹੰਦ ਨਹਿਰ ਵਿੱਚ ਸੁੱਟ ਦਿੱਤਾ।

ਬੱਚੀਆਂ ਨੂੰ ਮਾਰਨ ਦੀ ਵਜ੍ਹਾ-

ਬੱਚੀਆਂ ਦੀ ਮਾਤਾ ਅਮਨਦੀਪ ਕੌਰ ਪਹਿਲਾਂ ਵੀ ਦੋ ਧੀਆਂ ਦੀ ਮਾਂ ਸੀ। ਇਸਲਈ ਨਾਨੀ ਮਲਕੀਤ ਕੌਰ ਨਹੀਂ ਚਾਹੁੰਦੀ ਸੀ ਕਿ ਉਸ ਦੀ ਕੁੜੀ ’ਤੇ ਹੋਰ ਬੋਝ ਵਧੇ। ਇਸ ਕਾਰਨ ਹੀ ਇਸ ਸਾਰੇ ਕਾਰੇ ਨੂੰ ਅੰਜਾਮ ਦਿੱਤਾ ਗਿਆ। ਬੇਸ਼ਕ ਦੋਹਾਂ ਨੇ ਹਾਲੇ ਆਪਣਾ ਜ਼ੁਰਮ ਨਹੀਂ ਕਬੂਲਿਆ ਪਰ ਪੁਲਿਸ ਨੇ ਕਤਲ ਦਾ ਪਰਚਾ ਦਰਜ ਕਰਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

SHOW MORE