HOME » Top Videos » Punjab
Share whatsapp

ਗ੍ਰੰਥੀ ਨੇ ਸੁਣਾਇਆ ਫਰਮਾਨ, ‘ਪਿੰਡ ਦੇ ਮੁੰਡੇ ਕੁੜੀ ਵੱਲੋਂ ਪਿਆਰ 'ਤੇ ਹੋਵੇਗਾ ਪਰਿਵਾਰ ਦਾ ਬਾਈਕਾਟ’

Punjab | 10:26 AM IST May 16, 2019

ਮੁਕਤਸਰ ਦੇ ਪਿੰਡ ਵੱਟੂ ਦੀ ਗੁਰਦੁਆਰਾ ਕਮੇਟੀ ਨੇ ਤੁਗਲਕੀ ਫਰਮਾਨ ਜਾਰੀ ਕੀਤਾ ਹੈ। ਗੁਰਦੁਆਰਾ ਕਮੇਟੀ ਮੁਤਾਬਿਕ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਪਿਆਰ ਕੀਤਾ ਤਾਂ ਉਨ੍ਹਾਂ ਦੀ ਖੈਰ ਨਹੀਂ, ਪਿੰਡ ਦੇ ਮੁੰਡਾ ਕੁੜੀ ਨੇ ਪ੍ਰੇਮ ਸਬੰਧ ਬਣਾਏ ਤਾਂ ਪੂਰੇ ਪਰਿਵਾਰ ਦਾ ਬਾਈਕਾਟ ਕੀਤਾ ਜਾਵੇਗਾ।

ਪਿੰਡ ਵੱਟੂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਇਹ ਫਰਮਾਨ ਪੜ੍ਹ ਕੇ ਸਾਫ ਸਾਫ ਕਹਿ ਦਿੱਤਾ ਕਿ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਇਸ਼ਕ ਕੀਤਾ ਤਾਂ ਉਨ੍ਹਾਂ ਦੀ ਖੈਰ ਨਹੀਂ ਹੋਵੇਗੀ।

ਦਰਅਸਲ ਪਿੰਡ ਦੀ ਗੁਰਦੁਆਰਾ ਕਮੇਟੀ ਨੇ ਫਰਮਾਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਪ੍ਰੇਮ ਸਬੰਧ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਪ੍ਰੇਮੀ ਜੋੜੇ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਦੋਹਾਂ ਪਰਿਵਾਰਾਂ ਦਾ ਪਿੰਡ ਵੱਲੋਂ ਸੰਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਬਿਨਾਂ ਜਿਸ ਘਰ ਦਾ ਮੁੰਡਾ ਜਾਂ ਕੁੜੀ ਅਤੇ ਮਾਪੇ ਇਹੋ-ਜਿਹਾ ਕੰਮ ਕਰਨਗੇ, ਉਨ੍ਹਾਂ ਦੀ ਜ਼ਮੀਨ ਜਾਂ ਘਰ-ਬਾਰ ਕੋਈ ਠੇਕੇ 'ਤੇ ਨਹੀਂ ਲਵੇਗਾ ਤੇ ਨਾ ਹੀ ਕੋਈ ਉਨ੍ਹਾਂ ਦਾ ਸਾਥ ਦੇਵੇਗਾ।

ਇੰਨਾ ਹੀ ਨਹੀਂ ਅਗਲੇ ਮਤੇ ਅਨੁਸਾਰ ਜੇਕਰ ਕੋਈ ਵੀ ਲੜਕਾ-ਲੜਕੀ 'ਗਲਤ ਕਦਮ' ਚੁੱਕਦਾ ਹੈ ਤੇ ਮਾਪਿਆਂ ਦੇ ਸਮਝਾਉਣ 'ਤੇ ਵੀ ਨਹੀਂ ਸਮਝਦਾ ਤਾਂ ਮਾਪੇ ਉਸ ਲੜਕੇ-ਲੜਕੀ ਦਾ 'ਜੋ ਮਰਜ਼ੀ' ਨੁਕਸਾਨ ਕਰ ਦੇਣ, ਜੇਕਰ ਕਿਸੇ ਹੋਰ ਥਾਂ ਤੋਂ ਮੁੰਡਾ-ਕੁੜੀ ਗਲਤ ਹਰਕਤ ਕਰਕੇ ਪਿੰਡ ਆਉਂਦੇ ਹਨ ਤਾਂ ਪਨਾਹ ਦੇਣ ਵਾਲੇ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਵੇਗਾ।

ਗੁਰਦੁਆਰਾ ਕਮੇਟੀ ਦੇ ਇਸ ਤੁਗਲਕੀ ਫਰਮਾਨ ਨਾਲ ਬੇਸ਼ੱਕ ਪਿੰਡ ਵਾਸੀ ਸਹਿਮਤ ਨਜ਼ਰ ਆ ਰਹੇ ਨੇ ਜਦਕਿ ਪਿੰਡ ਦੀ ਸਰਪੰਚ ਨੇ ਦੱਸਿਆ ਕਿ ਅਜਿਹਾ ਕੋਈ ਫਰਮਾਨ ਪੰਚਾਇਤ ਵੱਲੋਂ ਜਾਰੀ ਨਹੀਂ ਕੀਤਾ ਗਿਆ ਏ ਅਤੇ ਨਾ ਹੀ ਪੰਚਾਇਤ ਦੇ ਲੈਟਰਪੈਡ 'ਤੇ ਕੁਝ ਅਜਿਹਾ ਲਿਖਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਵੱਟੂ ਦੀ ਇੱਕ ਨੂੰਹ ਆਪਣੇ ਛੋਟੇ ਬੱਚੇ ਸਣੇ ਪਿੰਡ ਦੇ ਹੀ ਮੁੰਡੇ ਨਾਲ ਫਰਾਰ ਹੋ ਗਈ ਹੈ। ਜਿਸ ਕਾਰਨ ਪਿੰਡ ਵਾਸੀ ਬਹੁਤ ਖ਼ਫਾ ਹਨ ਪਰ ਪਿੰਡ ਦੀ ਪੰਚਾਇਤ ਮੁਤਾਬਕ ਪ੍ਰੇਮੀ ਜੋੜਿਆਂ ਖ਼ਿਲਾਫ਼ ਕੋਈ ਮਤਾ ਨਹੀਂ ਪਾਸ ਕੀਤਾ। ਇਸ ਲਈ ਜੇਕਰ ਇਸ ਮਤੇ ਵਿੱਚ ਪਿੰਡ ਦੀ ਪੰਚਾਇਤ ਸਹਿਮਤ ਨਹੀਂ ਤਾਂ ਗੁਰਦੁਆਰਾ ਕਮੇਟੀ ਨੂੰ ਕਿਸ ਨੇ ਹੱਕ ਦਿੱਤ ਅਜਿਹੇ ਤੁਗਲਕੀ ਫੁਰਮਾਨ ਜਾਰੀ ਕਰਨੇ ਤੇ ਸ਼ਰੇਅਮ ਪ੍ਰੇਮੀ ਜੋੜਾਂ ਨੂੰ ਧਮਕੀ ਦੇਣਾ ਹੈ।

SHOW MORE
corona virus btn
corona virus btn
Loading