HOME » Top Videos » Punjab
Share whatsapp

ਸ਼ਰਾਬ ਦੇ ਠੇਕੇਦਾਰਾਂ ਦੀ ਗੋਲੀ ਦਾ ਸ਼ਿਕਾਰ ਹੋਇਆ ਗੁਰਦੁਆਰੇ ਦਾ ਗ੍ਰੰਥੀ, ਹੋਈ ਮੌਤ

Punjab | 02:28 PM IST May 24, 2018

ਤਰਨਤਾਰਨ ਦੇ ਪਿੰਡ ਬਨਵਾਲੀਪੁਰ ਵਿੱਚ ਇੱਕ ਗ੍ਰੰਥੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਯੂਨਾਈਟੇਡ ਕੰਪਨੀ ਦੇ ਠੇਕੇਦਾਰਾਂ ਤੇ ਐਕਸਾਈਜ਼ ਵਿਭਾਗ ਦੀ ਟੀਮ ਪਿੰਡ ਵਿੱਚ ਜੱਗਾ ਸਿੰਘ ਦੇ ਘਰ ਗੈਰਕਾਨੂੰਨੀ ਸ਼ਰਾਬ ਫੜਨ ਗਏ ਸਨ। ਜਿਸਦੇ ਘਰ 100 ਲੀਟਰ ਗੈਰਕਾਨੂੰਨੀ ਸ਼ਰਾਬ ਸੀ, ਉਕਤ ਸ਼ਰਾਬ ਦੀ ਬਰਾਮਦਗੀ ਬਾਬਤ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਸੀ ਕਿ ਆਰੋਪੀ ਜੱਗਾ ਸਿੰਘ ਦੇ ਪਰਿਵਾਰ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਤੇ ਐਕਸਾਈਜ਼ ਵਿਭਾਗ ਦੀ ਟੀਮ ਉੱਪਰ ਕੁੱਝ ਲੋਕਾਂ ਨਾਲ ਮਿਲ ਕੇ ਇੱਟਾਂ-ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਗੋਲੀਆਂ ਚਲਾਈਆਂਂ ਗਈਆਂ ਤੇ ਨਾਲ ਹੀ ਐਕਸਾਈਜ਼ ਵਿਭਾਗ ਦੀ ਟੀਮ ਦੇ ਪੁਲਿਸ ਕਰਮੀ ਅਸ਼ੋਕ ਕੁਮਾਰ ਤੇ ਭਗਵਾਨ ਸਿੰਘ ਆਪਣੇ ਬਚਾਅ ਲਈ ਭੱਜੇ।

ਸ਼ਰਾਬ ਦੇ ਠੇਕੇਦਾਰਾਂ ਵੱਲ਼ੋਂ ਚਲਾਈਆਂ ਜਾ ਰਹੀਆਂ ਗੋਲੀਆਂ ਵਿੱਚੋਂ ਇੱਕ ਗੋਲੀ ਚੌਰਾਹੇ ਤੇ ਖੜੇ ਗ੍ਰੰਥੀ ਦਿਲਬਾਗ ਸਿੰਘ ਦੇ ਲੱਗ ਗਈ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦਿਲਬਾਗ ਸਿੰਘ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਬਨਵਾਲੀਪੁਰ ਵਿੱਚ ਪਿਛਲੇ 40 ਸਾਲਾਂ ਤੋਂ ਤਾਇਨਾਤ ਸੀ। ਇਸ ਸਾਰੀ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਐਕਸਾਈਜ਼ ਵਿਭਾਗ ਦੇ ਕਰਮੀਆਂ ਨੂੰ ਘੇਰ ਲਿਆ।

ਮ੍ਰਿਤਕ ਗ੍ਰੰਥੀ ਦੇ ਲੜਕੇ ਲਵਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਗਲੀ ਵਿੱਚ ਹੀ ਮੌਜੂਦ ਸੀ ਤੇ ਅਚਾਨਕ ਉਨ੍ਹਾਂ ਨੂੰ ਗੋਲੀ ਲੱਗੀ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

SHOW MORE