HOME » Top Videos » Punjab
Share whatsapp

ਏਅਰਫ਼ੋਰਸ 'ਚ ਭਰਤੀ ਹੋਣ ਆਏ ਨੌਜਵਾਨਾਂ 'ਤੇ ਡਿੱਗੀ ਕੰਧ, ਕਰੀਬ ਡੇਢ ਦਰਜਨ ਨੌਜਵਾਨ ਜ਼ਖਮੀ

Punjab | 01:37 PM IST Aug 05, 2019

ਜਲੰਧਰ ਵਿੱਚ ਏਅਰਫ਼ੋਰਸ ਵਿੱਚ ਭਰਤੀ ਲਈ ਪਹੁੰਚੇ ਕੁਝ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਦਰਅਸਲ ਬੀਤੀ ਰਾਤ ਇਹ ਨੌਜਵਾਨ ਜਲੰਧਰ ਦੇ PAP ਸਟੇਡੀਅਮ ਪਹੁੰਚੇ ਪਰ ਰੁਕਣ ਦੀ ਕੋਈ ਵਿਵਸਥਾ ਨਾ ਹੋਣ ਦੇ ਚਲਦੇ ਸੜਕਾਂ ਦੇ ਕਿਨਾਰਿਆਂ ਤੇ ਇਨ੍ਹਾਂ ਪਨਾਹ ਲਈ। ਇਸੇ ਦੌਰਾਨ ਬੀਐਸਐਫ ਚੌਕ ਨੇੜੇ ਕੰਧ ਡਿੱਗਣ ਕਾਰਨ ਕਰੀਬ ਡੇਢ ਦਰਜਨ ਨੌਜਵਾਨ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਨੌਜਵਾਨਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਬੁਲਾ ਲਿਆ ਗਿਆ ਪਰ ਕੋਈ ਇੰਤਜ਼ਾਮ ਨਹੀਂ ਸੀ।

 

SHOW MORE