HOME » Videos » Punjab
Share whatsapp

ਮੀਡੀਆ ਦੇ ਦਖ਼ਲ ਦੇਣ ਤੋਂ ਬਾਅਦ ਅਪਾਹਿਜ ਧੀ ਦੀ ਸਰਕਾਰੀ ਪੈਨਸ਼ਨ ਹੋਈ ਬਹਾਲ

Punjab | 09:18 PM IST May 15, 2018

ਸੰਗਰੂਰ ਦੇ ਇੱਕ ਅਜਿਹੇ ਮਜ਼ਬੂਰ ਪਿਓ-ਧੀ ਜਿਨ੍ਹਾਂ ਨੇ ਆਪਣੇ ਹੱਕ ਲਈ ਦਰ-ਦਰ ਦੀਆਂ ਠੋਕਰਾਂ ਖਾਦੀਆਂ ਤੇ ਆਖਿਰਕਾਰ ਮੀਡੀਆ ਦੇ ਦਖਲ ਦੇਣ ਤੋਂ ਬਾਅਦ ਉਨ੍ਹਾਂ ਦੀ ਸੁਣਵਾਈ ਹੋਈ। ਆਪਣੀ ਅਪਾਹਿਜ ਧੀ ਨੂੰ ਮੋਢਿਆਂ ਉੱਤੇ ਚੁੱਕੇ ਧੂਰੀ ਦੇ ਪਿੰਡ ਸਮੁੰਦਗੜ੍ਹ ਛੰਨਾ ਦਾ ਇਹ ਗਰੀਬ ਮਜਬੂਰ ਪਿਤਾ ਪਿਛਲੇ ਕਈ ਮਹੀਨਿਆਂ ਤੋਂ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਿਹਾ ਸੀ ਤੇ ਇਸਦੀ ਗੁਹਾਰ ਸੀ ਕਿ ਹੈਂਡੀਕੈਪ ਕੋਟੇ ਵਿੱਚ ਲੱਗੀ ਉਨ੍ਹਾਂ ਦੀ ਪੈਨਸ਼ਨ ਬਹਾਲ ਕੀਤੀ ਜਾਏ ਪਰ ਦਰ- ਦਰ ਦੀਆਂ ਠੋਕਰਾਂ ਖਾਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਸੀ ਹੋ ਰਹੀ।

ਉੱਧਰ ਜਦੋਂ ਮਾਮਲਾ ਮੀਡੀਆ ਵਿੱਚ ਪਹੁੰਚਿਆ ਤਾਂ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ। 8 ਮਹੀਨਿਆਂ ਤੋਂ ਮਾਮੂਲੀ ਜਿਹੀ ਪੈਨਸ਼ਨ ਲਵਾਉਣ ਲਈ ਜਿਹੜਾ ਪਿਉ ਦਫਤਰਾਂ ਦੇ ਚੱਕਰ ਕੱਟ ਹਾਰ ਚੁੱਕਿਆ ਸੀ। ਦਰ-ਦਰ ਖਬਰ ਨਸ਼ਰ ਹੋਣ ਤੋਂ ਬਾਅਦ ਪੂਰਾ ਪ੍ਰਸ਼ਾਸਨਿਕ ਅਮਲਾ ਪੈਨਸ਼ਨ ਲਾਉਣ ਲਈ ਇਸ ਪਰਿਵਾਰ ਦੇ ਘਰ ਤੱਕ ਆ ਪਹੁੰਚਿਆ ਹਾਲਾਂਕਿ ਪੈਨਸ਼ਨ ਬਹਾਲ ਕਰਵਾਉਣ ਵਿੱਚ ਦੇਰੀ ਕਿਉਂ ਹੋਈ ਇਸਦਾ ਜਵਾਬ ਸਬੰਧਤ ਅਧਿਕਾਰੀਆਂ ਕੋਲ ਨਹੀਂ ਸੀ।

ਪਾਲ ਕੌਰ ਦੀ ਪੈਨਸ਼ਨ ਤਾਂ ਬਹਾਲ ਹੋ ਜਾਏਗੀ ਪਰ 8 ਮਹੀਨੇ ਜਿਹੜਾ ਪਿਉ-ਧੀ ਨੂੰ ਖੱਜਲ ਹੋਣ ਪਿਆ ਉਸਦੀ ਜਵਾਬਦੇਹੀ ਕਿਸਦੀ ਹੈ, ਇਹ ਤਾਂ ਸਿਰਫ ਇੱਕ ਮਾਮਲਾ ਸਾਹਮਣੇ ਆਇਆ ਹੈ ਪਤਾ ਨਹੀਂ ਹੋਰ ਕਿੰਨੇ ਹੀ ਮਜਬੂਰ ਪਰਿਵਾਰਾਂ ਨੂੰ ਇਸੇ ਤਰ੍ਹਾਂ ਹਰ ਰੋਜ਼ ਸਰਕਾਰੀ ਬੇਰੁੱਖੀ ਦਾ ਸ਼ਿਕਾਰ ਹੋਣਾ ਪੈਂਦਾ ਹੋਵੇਗਾ।

 

SHOW MORE