ਕਿਸਾਨਾਂ ਲਈ ਮਿਸਾਲ ਬਣੀ ਹਰਿੰਦਰ ਕੌਰ ਨੂੰ ਕੇਂਦਰ ਸਰਕਾਰ ਵੱਲੋਂ ਐਵਾਰਡ
Punjab | 06:40 PM IST Jan 11, 2020
ਮਹਿਲਾ ਕਿਸਾਨ ਹਰਿੰਦਰ ਕੌਰ ਨੂੰ ਕੇਂਦਰ ਸਰਕਾਰ ਨੇ ਕ੍ਰਿਸ਼ੀ ਕਰਮਨ ਐਵਾਰਡ ਨਾਲ ਸਨਮਾਨਤ ਕੀਤਾ ਹੈ। ਬਾਸਮਤੀ ਝੋਨੇ ਦਾ ਰਿਕਾਰਡ ਉਤਪਾਦਨ ਕਰਨ ਬਦਲੇ ਹਰਿੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ ਹੈ। ਅੰਮ੍ਰਿਤਸਰ ਦੀ ਰਹਿਣ ਵਾਲੀ ਹਰਿੰਦਰ ਕੌਰ 2017 ਵਿਚ ਆਪਣੇ ਪਤੀ ਦੀ ਮੌਤ ਤੋਂ ਬਾਅਦ 32 ਏਕੜ ਜ਼ਮੀਨ ਵਿੱਚ ਟਰੈਕਟਰ ਚਲਾ ਕੇ ਖ਼ੁਦ ਖੇਤੀ ਕਰਦੀ ਹੈ।
ਅੰਮ੍ਰਿਤਸਰ ਦੇ ਪਿੰਡ ਬੀਰਬਲਪੁਰ ਦੀ ਰਹਿਣ ਵਾਲੀ ਹਰਿੰਦਰ ਕੌਰ ਸੂਬੇ ਦੇ ਕਿਸਾਨਾਂ ਲਈ ਮਿਸਾਲ ਬਣੀ ਹੋਈ ਹੈ। 46 ਸਾਲਾ ਹਰਿੰਦਰ ਕੌਰ ਖ਼ੁਦ ਹੀ ਟਰੈਕਟਰ ਚਲਾ ਕੇ ਖੇਤੀ ਕਰਦੀ ਹੈ। ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਕਰਨਾਟਕ ਵਿੱਚ ਖੇਤੀ ਕਰਮਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਾਲ 2017-18 ਦੌਰਾਨ ਹਰਿੰਦਰ ਕੌਰ ਨੂੰ ਇੱਕ ਏਕੜ ਵਿੱਚੋਂ 19 ਕੁਇੰਟਲ ਬਾਸਮਤੀ ਝੋਨੇ ਦਾ ਉਤਪਾਦਨ ਕੀਤਾ ਸੀ ਜੋ ਇੱਕ ਰਿਕਾਰਡ ਹੈ ਤੇ ਇਸੇ ਲਈ ਹਰਿੰਦਰ ਕੌਰ ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਹਰਿੰਦਰ ਕੌਰ ਨੇ ਕਿਹਾ, ਖੇਤੀ ਕਰਨ ਤੋਂ ਲੈ ਕੇ ਐਵਾਰਡ ਹਾਸਲ ਕਰਨ ਤੱਕ ਦਾ ਸਫ਼ਰ ਕਾਫ਼ੀ ਮੁਸ਼ਕਲ ਭਰਿਆ ਰਿਹਾ ਹੈ।
ਹਰਿੰਦਰ ਕੌਰ ਨੇ ਬਾਸਮਤੀ ਝੋਨੇ ਦਾ ਰਿਕਾਰਡ ਉਤਪਾਦਨ ਉਸ ਸਮੇਂ ਕੀਤਾ ਸੀ ਜਦ ਮੌਸਮ ਕਾਫ਼ੀ ਖ਼ਰਾਬ ਸੀ ਤੇ ਕਿਸਾਨ ਝੋਨਾ ਲਗਾਉਣ ਤੋਂ ਡਰ ਰਹੇ ਸਨ। ਖੇਤੀ ਉਤਪਾਦਨ ਕਮੇਟੀ ਦੀ ਮੈਂਬਰ ਹਰਿੰਦਰ ਕੌਰ 32 ਏਕੜ ਜ਼ਮੀਨ 'ਤੇ ਖ਼ੁਦ ਟਰੈਕਟਰ ਚਲਾ ਕੇ ਕਣਕ, ਝੋਨੇ ਸਮੇਤ ਸਬਜ਼ੀਆਂ ਦੀ ਖੇਤੀ ਵੀ ਕਰਦੀ ਹੈ। 46 ਸਾਲਾ ਹਰਿੰਦਰ ਕੌਰ ਦਾ 1998 ਵਿੱਚ ਕਮਲਜੀਤ ਸਿੰਘ ਨਾਲ ਵਿਆਹ ਹੋਇਆ ਸੀ। ਸ਼ੁਰੂ ਵਿੱਚ ਰਹਿੰਦਰ ਕੌਰ ਖੇਤੀ ਵਿੱਚ ਆਪਣੇ ਪਤੀ ਨਾਲ ਹੱਥ ਵਟਾਉਂਦੀ ਸੀ ਪਰ 2017 ਵਿੱਚ ਪਤੀ ਦੀ ਮੌਤ ਤੋਂ ਬਾਅਦ ਹਰਿੰਦਰ ਕੌਰ ਨੇ ਖ਼ੁਦ 32 ਏਕੜ ਜ਼ਮੀਨ ਵਿੱਚ ਖੇਤੀ ਸ਼ੁਰੂ ਕੀਤੀ।
-
-
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਦੀ ਸਿੱਧੀ ਬਿਜਾਈ ਸਿਖਲਾਈ ਕੈਂਪ ਦਾ ਉਦਘਾਟਨ
-
Rajpura: ਕਿਸਾਨਾਂ ਨੇ 88 ਏਕੜ ਸੂਰਜਮੁਖੀ ਦੀ ਫਸਲ ਟਰੈਕਟਰਾਂ ਨਾਲ ਵਾਹੀ
-
Gurdaspur : ਦਿਨ-ਦਿਹਾੜੇ ਮਹਿਲਾ ਇੰਸਪੈਕਟਰ ਦੇ ਘਰ 'ਚ ਦਾਖਲ ਹੋਕੇ ਕੀਤੀ ਭੰਨਤੋੜ
-
ਇੰਦੌਰ ’ਚ ਪਾਵਨ ਗੁਟਕਾ ਸਾਹਿਬ ’ਤੇ ਤਸਵੀਰ ਲਗਾਉਣ ਦਾ SGPC ਨੇ ਲਿਆ ਸਖ਼ਤ ਨੋਟਿਸ
-
ਸੁਖਬੀਰ ਬਾਦਲ ਵੱਲੋਂ ਦਰਿਆਈ ਪਾਣੀਆਂ ਦੇ ਵੱਡੇ ਪੱਧਰ 'ਤੇ ਦੂਸ਼ਿਤ ਹੋਣ 'ਤੇ ਦੁੱਖ ਪ੍ਰਗਟ