HOME » Top Videos » Punjab
Share whatsapp

ਸੰਗਤ ਨੂੰ ਮੱਛੀ ਖਵਾਉਣ ਵਾਲੇ ਬਿਆਨ 'ਤੇ ਭੁੱਲ ਬਖਸ਼ਾਉਣ ਅਕਾਲ ਤਖਤ ਸਾਹਿਬ ਪੁੱਜੇ ਗਿੱਲ

Punjab | 04:24 PM IST Jan 15, 2020

ਵਿਵਾਦਤ ਵੀਡੀਓ ਦੇ ਮਾਮਲੇ ਵਿਚ ਪੱਟੀ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਅੱਜ ਅਕਾਲ ਤਖ਼ਤ ਸਾਹਿਬ ਪੇਸ਼ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਜਾਣ ਵਾਲੀ ਸਜ਼ਾ ਨੂੰ ਮੈਂ ਖਿੜੇ ਮੱਥੇ ਸਵੀਕਾਰ ਕਰਾਂਗਾ। ਮੈਂ ਨਿਮਾਣੇ ਸਿੱਖ ਦੇ ਤੌਰ 'ਤੇ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਆਇਆ ਹਾਂ, ਨਾ ਕਿ ਕਾਂਗਰਸੀ ਨੇਤਾ ਵਜੋਂ।

ਦੱਸ ਦਈਏ ਕਿ ਵਿਵਾਦਤ ਵੀਡੀਓ ਵਿੱਚ ਹਰਮਿੰਦਰ ਗਿੱਲ ਨੇ ਕਿਹਾ ਸੀ ਕਿ ਦਰਬਾਰ ਸਾਹਿਬ ਆਉਣ ਵਾਲੀ ਰੋਜ਼ਾਨਾ ਇੱਕ ਲੱਖ ਸੰਗਤ ਦਾ ਮੂੰਹ ਮੋੜ ਕੇ ਉਹ ਹਰੀਕੇ ਪੱਤਣ ਲੈ ਕੇ ਆਉਣਗੇ, ਉਹ ਇਥੇ ਆਉਣਗੇ ਤੇ ਮੱਛੀ ਖਾਣਗੇ। ਵਿਵਾਦ ਪੈਦਾ ਹੋਣ ਤੋਂ ਬਾਅਦ ਹਰਮਿੰਦਰ ਸਿੰਘ ਇਕ ਹੋਰ ਵੀਡੀਓ ਜਾਰੀ ਕਰਕੇ ਸਿੱਖ ਸੰਗਤ ਤੋਂ ਮੁਆਫ਼ੀ ਮੰਗ ਲਈ ਸੀ।

ਕੁਝ ਦਿਨ ਪਹਿਲਾਂ ਪੱਟੀ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਗਿੱਲ ਵਿਵਾਦਤ ਬਿਆਨ ਦੇ ਕੇ ਖ਼ੁਦ ਲਈ ਮੁਸੀਬਤ ਨੂੰ ਸੱਦਾ ਦਿੱਤਾ ਸੀ। ਅੱਜ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਹਰਮਿੰਦਰ ਗਿੱਲ ਨੇ ਕਿਹਾ, ਸਾਡੇ ਤੋਂ ਜਾਣੇ-ਅਣਜਾਣੇ ਗ਼ਲਤੀਆਂ ਹੋ ਜਾਂਦੀਆਂ ਹਨ, ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜੀ ਵੀ ਸਜ਼ਾ ਲਾਈ ਜਾਵੇਗੀ, ਉਸ ਨੂੰ ਉਹ ਖਿੜੇ ਮੱਥੇ ਸਵੀਕਾਰ ਕਰਨਗੇ।

SHOW MORE