HOME » Videos » Punjab
Share whatsapp

ਡੁੱਬੇ ਬਠਿੰਡੇ ਨੂੰ ਰਾਹਤ ਲਈ ਹਰਸਿਮਰਤ ਨੇ ਖੋਲ੍ਹਿਆ ਐਮਪੀ ਕੋਟੇ ਦਾ ਮੂੰਹ

Punjab | 05:15 PM IST Jul 17, 2019

ਭਾਰੀ ਬਾਰਸ਼ ਕਾਰਨ ਜਲਥਲ ਹੋਏ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਰਾਹਤ ਦੇਣ ਲਈ ਇੱਥੋਂ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ।

ਬੀਬੀ ਬਾਦਲ ਨੇ ਇਕ ਵੀਡੀਓ ਸੰਦੇਸ਼ ਰਾਹੀਂ ਕਿਹਾ ਹੈ ਕਿ ਜਿੰਨੇ ਪੈਸੇ ਦੀ ਲੋੜ ਹੈ, ਉਨ੍ਹਾਂ ਦੇ ਐਮਪੀ ਕੋਟੇ ਵਿਚੋਂ ਲੈ ਲਵੋ ਪਰ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਵਿਚੋਂ ਬਾਹਰ ਕੱਢੋ। ਉਨ੍ਹਾਂ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਜਿਥੇ ਵੀ ਹੋ, ਪੀੜਤ ਲੋਕਾਂ ਤੱਕ ਪਹੁੰਚ ਕਰ ਕੇ ਮਦਦ ਕਰੋ। ਦੱਸ ਦਈਏ ਕਿ ਭਾਰੀ ਬਾਰਸ਼ ਕਾਰਨ ਬਠਿੰਡਾ ਸ਼ਹਿਰ ਵਿਚ ਪਾਣੀ ਭਰ ਗਿਆ ਹੈ। ਲੋਕਾਂ ਦੇ ਘਰਾਂ ਵਿਚ ਵੀ ਪਾਣੀ ਦਾਖਲ ਹੋ ਗਿਆ ਹੈ। ਇੱਥੋਂ ਤੱਕ ਕਿ ਐਸਐਸਪੀ ਤੇ ਆਈਜੀ ਦੇ ਘਰ ਪਾਣੀ ਵਿਚ ਡੁੱਬੇ ਪਏ ਹਨ।

SHOW MORE