HOME » Top Videos » Punjab
Share whatsapp

ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੀ ਲੱਗੀ 'ਕਲਾਸ', ਦੇਖੋ ਵੀਡੀਓ

Punjab | 10:58 AM IST Jul 10, 2019

ਲੋਕ ਸਭਾ ਸਪੀਕਰ ਓਮ ਬਿੜਲਾ ਜਿਸ ਸ਼ਖਸੀਅਤ ਲਈ ਜਾਣੇ ਜਾਂਦੇ ਹਨ, ਉਸਦੀ ਇੱਕ ਮਿਸਾਲ ਕੱਲ੍ਹ ਵੇਖਣ ਨੂੰ ਮਿਲੀ, ਜਦੋਂ ਸਪੀਕਰ ਨੇ Question Hour ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ 3 ਵਾਰ ਟੋਕਿਆ ਤੇ ਆਪਣਾ ਬਿਆਨ ਸੁਧਾਰਨ ਲਈ ਕਿਹਾ।

ਦਰਅਸਲ, ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਬਿੱਟੂ ਨੇ ਲੋਕ ਸਭਾ 'ਚ ਕੇਂਦਰੀ ਮੰਤਰੀ ਤੋਂ ਸਵਾਲ ਕੀਤਾ ਕਿ ਲਾਡੋਵਾਲ ਦੇ ਫੂਡ ਪਾਰਕ ਨੂੰ ਸ਼ੁਰੂ ਕਰਨ 'ਚ ਦੇਰੀ ਕਿਉਂ ਹੋ ਰਹੀ ਹੈ...ਤਾਂ ਜਵਾਬ 'ਚ ਹਰਸਿਮਰਤ ਬਾਦਲ ਨੇ ਕਿਹਾ ਕਿ ਮੈਂ ਇਹਨਾਂ ਦੇ ਸੀਐਮ ਨੂੰ ਪੱਤਰ ਲਿਖ ਚੁੱਕੀ ਹਾਂ...ਪਰ ਸਪੀਕਰ ਨੇ ਹਰਸਿਮਰਤ ਨੂੰ ਟੋਕਦੇ ਹੋਏ ਇਹਨਾਂ ਦੇ ਸੀਐਮ ਦੀ ਬਜਾਏ ਪੰਜਾਬ ਦਾ ਸੀਐਮ ਬੋਲਣ ਲਈ ਕਿਹਾ...।

ਇਸੇ ਤਰ੍ਹਾਂ ਬਿੱਟੂ ਦੇ ਇੱਕ ਬਿਆਨ ਦਾ ਜਵਾਬ ਦਿੰਦੇ ਹੋਏ ਹਰਸਿਮਰਤ ਨੇ ਕਿਹਾ ਕਿ ਮੈਂ ਇਹਨਾਂ ਨਾਲ ਨਹੀਂ, ਪੰਜਾਬ ਸਰਕਾਰ ਨਾਲ ਖਫਾ ਹਾਂ...ਸਪੀਕਰ ਨੇ ਇਸ ਬਿਆਨ ਤੇ ਵੀ ਹਰਸਿਮਰਤ ਨੂੰ ਝਾੜ ਪਾਈ...

SHOW MORE