ਬੀਬਾ ਹਰਸਿਮਰਤ ਕੌਰ ਵੱਲੋਂ ਚੀਨੀ ਉਤਪਾਦਾਂ ਦੇ ਬਾਈਕਾਟ ਦਾ ਸੱਦਾ..
Punjab | 03:45 PM IST Mar 14, 2019
ਚੀਨ ਵਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨਣ ਦਾ ਮਤਾ ਵੀਟੋ ਕਰ ਦੇਣ ਉੱਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਦੇਸ਼ ਨੂੰ ਚੀਨ ਦੇ ਉਤਪਾਦਾਂ ਦਾ ਇਸਤਮਾਲ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹੀ ਚੀਨ ਦੀ ਅਕਲ ਟਿਕਾਣੇ ਆਵੇਗੀ।
ਕਾਰਤਾਰਪੁਰ ਕੋਰੀਡੋਰ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਖੁਸ਼ੀ ਜਾਹਿਰ ਕੀਤੀ ਹੈ ਕਿ ਅੱਜ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ। ਉਨ੍ਹਾਂ ਨੇ ਇਸਦਾ ਪੂਰਾ ਸਿਹਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਵਿੱਚ ਸਿੱਖ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਤ ਕਰਤਾਰਪੁਰ ਲਾਂਘੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪਰ ਅੱਜ ਪਾਕਿਸਤਾਨ ਨਾਲ ਤਲਖ਼ੀ ਭਰੇ ਹਾਲਾਤ ਹੋਣ ਦੇ ਬਾਵਜੂਦ ਮੋਦੀ ਸਰਕਾਰ ਦੀ ਅਗਵਾਈ ਵਿੱਚ ਇਹ ਵੱਡਾ ਕੰਮ ਹੋ ਰਿਹਾ ਹੈ।
ਗੋਪਾਲ ਚਾਵਲਾ ਦੀ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੀਟਿੰਗ ਨੂੰ ਉਨ੍ਹਾਂ ਨੇ ਚੰਗਾ ਸੰਕੇਤ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਹੁਣ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੱਸੇ ਕਿ ਇਮਰਾਨ ਖਾਨ ਇਹ ਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰਤਾਰ ਲਾਂਘਾ ਜੇਕਰ ਸਿੱਧੂ ਦਾ ਜੱਫੀ ਦਾ ਅਸਰ ਹੈ ਤਾਂ ਪੁਲਵਾਮਾ ਵਿੱਚ ਵੀ ਜੱਫੀ ਦਾ ਅਸਰ ਹੋਵੇਗਾ।
-
ਵਿਜੀਲੈਂਸ ਨੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਨੂੰ ਕੀਤਾ ਗ੍ਰਿਫਤਾਰ
-
-
CM ਮਾਨ ਨੇ 855 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ, ਨਵੀਂ ਭਰਤੀ ਲਈ ਕੀਤਾ ਵੱਡਾ ਐਲਾਨ
-
ਅਸੀਂ ਉਹ ਕੰਮ ਕਰ ਰਹੇ ਹਾਂ ਜੋ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ: ਭਗਵੰਤ ਮਾਨ
-
ਵਿਜੇ ਕੁਮਾਰ ਜੰਜੂਆ ਨੇ ਪੰਜਾਬ ਦੇ 41ਵੇਂ ਮੁੱਖ ਸਕੱਤਰ ਦਾ ਅਹੁਦਾ ਸੰਭਾਲਿਆ
-
Punjab News: ਖੇਮਕਰਨ 'ਚ ਦਿਨ-ਦਿਹਾੜੇ ਟੈਕਸੀ ਚਾਲਕ ਦਾ ਗੋਲੀਆਂ ਮਾਰ ਕੇ ਕਤਲ