HOME » Top Videos » Punjab
Share whatsapp

ਚੌਟਾਲਾ ਪਰਿਵਾਰ 'ਚ ਸੁਲ੍ਹਾ ਕਰਵਾਉਣਗੇ ਬਾਦਲ, ਖਾਪ ਪੰਚਾਇਤ ਨੇ ਕੀਤੀ ਬੰਦ ਕਮਰਾ ਮੀਟਿੰਗ

Punjab | 08:01 PM IST Sep 07, 2019

ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਸਿਰ ਉੱਤੇ ਹਨ, ਜਿਸ ਕਰਕੇ ਸਿਆਸੀ ਸਰਗਰਮੀਆਂ ਵੀ ਰਫਤਾਰ ਫੜ ਰਹੀਆਂ ਹਨ, ਜਿੱਥੇ ਭਾਜਪਾ ਤੇ ਕਾਂਗਰਸ ਵੱਲੋਂ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਕਿਸੇ ਵੇਲੇ ਸੱਤਾ ਭੋਗਣ ਵਾਲਾ ਚੌਟਾਲਾ ਪਰਿਵਾਰ ਖ਼ੁਦ ਹੀ ਫੁੱਟ ਦਾ ਸ਼ਿਕਾਰ ਹੈ। ਪੂਰਾ ਪਰਿਵਾਰ ਦੋ ਧੜਿਆਂ ਵਿਚ ਵੰਡਿਆ ਹੋਇਆ ਹੈ।

ਚੌਟਾਲਾ ਪਰਿਵਾਰ ਨੂੰ ਇਕਜੁੱਟ ਕਰਨ ਲਈ ਕਵਾਇਦ ਤੇਜ਼ ਹੋ ਗਈ ਹੈ, ਜਿਸ ਨੂੰ ਨੂੰ ਲੈ ਕੇ ਖਾਪ ਪੰਚਾਇਤਾਂ ਦੇ ਨੁਮਾਇੰਦੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਅਤੇ ਅਪੀਲ ਕੀਤੀ ਕਿ ਉਹ ਚੌਟਾਲਾ ਪਰਿਵਾਰ ਨਾਲ ਗੱਲ ਕਰਨ। ਦਰਅਸਲ, ਅਭੈ, ਅਜੇ ਅਤੇ ਓਪੀ ਚੌਟਾਲਾ ਨੇ ਇਸ ਨੂੰ ਲੈ ਕੇ ਫੈਸਲਾ ਖਾਪ ਪੰਚਾਇਤਾਂ ਉੱਤੇ ਛੱਡਿਆ ਹੋਇਆ ਹੈ, ਪਰ ਦੁਸ਼ਿਅੰਤ ਚੌਟਾਲਾ ਨੇ ਅਜੇ ਇਸ ਉੱਤੇ ਕੋਈ ਫੈਸਲਾ ਨਹੀਂ ਲਿਆ ਹੈ। ਉੱਥੇ ਹੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਚੌਟਾਲਾ ਪਰਿਵਾਰ ਇੱਕਜੁੱਟ ਹੋਵੇ। ਉਨ੍ਹਾਂ ਕਿਹਾ ਕਿ ਚੌਧਰੀ ਦੇਵੀਲਾਲ ਦੀ ਆਤਮਾ ਨੂੰ ਸ਼ਾਂਤੀ ਪਰਿਵਾਰ ਇਕਜੁੱਟ ਹੋਣ ਨਾਲ ਹੀ ਮਿਲੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਾਦਲ, ਚੌਟਾਲਾ ਪਰਿਵਾਰ ਨੂੰ ਇੱਕਜੁੱਟ ਹੋਣ ਦੀ ਨਸੀਹਤ ਦੇ ਚੁੱਕੇ ਹਨ। ਹੁਣ ਵੇਖਣਾ ਹੋਵੇਗਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਖਾਪ ਪੰਚਾਇਤਾਂ ਚੌਟਾਲਾ ਪਰਿਵਾਰ ਨੂੰ ਇਕਜੁੱਟ ਕਰਨ ਵਿਚ ਕਾਮਯਾਬ ਹੁੰਦੀਆਂ ਹਨ ਜਾਂ ਨਹੀਂ।

SHOW MORE