HOME » Videos » Punjab
Share whatsapp

ਨਵਾਂ ਮਾਮਲਾ: ਤਾਪਮਾਨ ਵਧਣ 'ਤੇ ਮੀਟਰ ਤੇਜ਼ ਚੱਲਦੇ..!

Punjab | 02:51 PM IST Jun 06, 2019

ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਵੱਲੋਂ ਘਰੇਲੂ ਖਪਤਕਾਰਾਂ ਦੇ ਘਰਾਂ ਦੇ ਬਾਹਰ ਜੋ ਮੀਟਰ ਲਗਾਏ ਗਏ। ਇਨ੍ਹਾਂ ਮੀਟਰਾਂ ਤੇ ਲਿਖੇ 27 ਡਿਗਰੀ ਸੈਲਸੀਅਸ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਹਨ। ਲੋਕਾਂ ਦਾ ਮੰਨਣਾ ਕਿ ਇਹ ਮੀਟਰ 27 ਡਿਗਰੀ ਤੱਕ ਦੇ ਤਾਪਮਾਨ ਵਿੱਚ ਹੀ ਸਹੀ ਕੰਮ ਕਰਦੇ ਹਨ। ਤਾਪਮਾਨ 27 ਡਿਗਰੀ ਤੋਂ ਵੱਧ ਜਾਣ ਨਾਲ ਮੀਟਰ ਦੀ ਰਫ਼ਤਾਰ ਵੱਧ ਜਾਂਦੀ ਹੈ।

ਲੋਕਾਂ ਦਾ ਮੰਨਣਾ ਕਿ ਪੰਜਾਬ ਚ ਤਾਪਮਾਨ 45 ਡਿਗਰੀ ਤੋਂ ਵੀ ਵੱਧ ਦੇ ਚੱਲਦਿਆਂ ਮੀਟਰ ਜ਼ਿਆਦਾ ਤੇਜ਼ ਚੱਲ ਰਹੇ ਹਨ। ਜਿਸ ਕਰ ਕੇ ਲੋਕਾਂ ਦਾ ਬਿਲ ਤਿੰਨ ਤੋਂ ਚਾਰ ਗੁਣਾ ਵੱਧ ਆ ਰਿਹਾ।

ਜਦੋਂ ਇਸ ਮਾਮਲੇ ਬਾਰੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੀਫ਼ ਇੰਜੀਨੀਅਰ ਮੀਟਰਿੰਗ ਵਿਨੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਲੋਕਾਂ ਦੇ ਤਰਕ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਕਿ ਬਿਜਲੀ ਮੀਟਰ ਮਾਇਨਸ 5 ਤੋਂ 55 ਡਿਗਰੀ ਸੈਲਸੀਅਸ ਵਿੱਚ ਬਿਲਕੁਲ ਸਹੀ ਕੰਮ ਕਰਦੇ ਹਨ।

ਭਾਵੇਂ ਪੰਜਾਬ ਪਾਵਰ ਕਾਰਪੋਰੇਸ਼ਨ ਲੋਕਾਂ ਦੇ ਤਰਕ ਨੂੰ ਰੱਦ ਕਰ ਰਿਹਾ। ਪਰ ਲੋਕ 27 ਡਿਗਰੀ ਵਾਲੇ ਮੀਟਰਾਂ ਨੂੰ ਸ਼ਰੇਆਮ ਲੁੱਟ ਕਰਾਰ ਦੇ ਰਹੇ ਹਨ। ਇੱਕ ਪਾਸੇ ਬਿਜਲੀ ਦੀਆਂ ਕੀਮਤਾਂ ਚ ਵਾਧਾ ਤੇ ਹੁਣ ਮੀਟਰਾਂ ਚ ਹੇਰਾਫੇਰੀ ਦੇ ਇਲਜ਼ਾਮ ਕਈ ਸਵਾਲ ਖੜੇ ਕਰਦੇ ਹਨ। ਜਿਸ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।

SHOW MORE