HOME » Top Videos » Punjab
Share whatsapp

ਅਗਲੇ 48-72 ਘੰਟਿਆਂ 'ਚ ਬਾਰੀ ਬਾਰਸ਼, ਪੰਜਾਬ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

Punjab | 06:37 PM IST Aug 16, 2019

ਪੰਜਾਬ ਸਰਕਾਰ ਨੇ ਅਗਲੇ 48-72 ਘੰਟਿਆਂ ਵਿੱਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਹਲਾਤ ਨੂੰ ਨਿਪਟਣ ਲਈ ਉਚੇਰੇ ਪ੍ਰਬੰਧ ਕਰਨ ਲਈ ਕਿਹਾ ਹੈ।

ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ। ਮੌਸਮ ਵਿਭਾਗ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਹੈ ਕਿ ਸੂਬੇ ਵਿੱਚ ਕੱਲ੍ਹ ਤੇ ਪਰਸੋਂ, 2 ਦਿਨ ਭਾਰੀ ਮੀਂਹ ਪੈ ਸਕਦਾ ਹੈ। ਖਾਸ ਤੌਰ ਤੇ ਜਲੰਧਰ, ਅੰਮ੍ਰਿਤਸਰ, ਪਠਾਨਕੋਟ ਅਤੇ ਹੁਸ਼ਿਆਰਪੁਰ ਚ ਭਾਰੀ ਬਰਸਾਤ ਹੋਵੇਗੀ। ਇਸਦੇ ਨਾਲ ਹੀ ਬਠਿੰਡਾ ਸੰਗਰੂਰ ਅਤੇ ਬਰਨਾਲਾ ਚ ਵੀ ਖੂਬ ਬੱਦਲ ਵਰ੍ਹਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। 

SHOW MORE