HOME » Videos » Punjab
Share whatsapp

ਗੜੇਮਾਰੀ ਦੀਆਂ ਕਿਸਾਨ ਮਾਰੂ ਤਸਵੀਰਾਂ ਆਈਆਂ ਸਾਹਮਣੇ, ਪੁੱਤਾਂ ਵਾਂਗ ਪਾਲੀ ਫ਼ਸਲ ਬਰਬਾਦ

Punjab | 01:11 PM IST Feb 08, 2019

ਪੰਜਾਬ ਵਿੱਚ ਪਏ ਭਾਰੀ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਤੇ ਕਿਸਾਨਾਂ ਦੀ ਪੁੱਤਾਂ ਵਾਗੂੰ ਪਾਲੀ ਫ਼ਸਲ ਬਰਬਾਦ ਹੋ ਗਈ ਹੈ। ਇਹ ਤਸਵੀਰਾਂ ਨੇ ਸਮਾਣਾ ਇਲਾਕੇ ਦੀਆਂ ਹਨ। ਤਸਵੀਰਾਂ ਖੁਦ ਹੀ ਬੋਲ ਰਹੀਆਂ ਹਨ ਕਿ ਭਾਰੀ ਗੜੇਮਾਰੀ ਹੋਣ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਪੂਰੀ ਤਰ੍ਹਾਂ ਵਿਛ ਚੁੱਕੀ ਹੈ।

ਖੇਤਾਂ ਵਿੱਚ ਪਾਣੀ ਭਰ ਚੁੱਕਿਆ ਤੇ ਕਿਸਾਨਾਂ ਵੱਲੋਂ ਬੀਜੀ ਗੋਭੀ ਦੀ ਸਬਜੀ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਨਾਲ ਕਿਸਾਨਾਂ ਦੇ ਚਿਹਰੇ ਤੇ ਮਾਯੂਸੀ ਝਲਕ ਰਹੀ ਹੈ। ਸਰਕਾਰ ਤੋਂ ਖਰਾਬ ਹੋਈ ਫ਼ਸਲ ਦੇ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ।

ਉਧਰ ਗੁਰਦਾਸਪੁਰ ਚ ਵੀ ਭਾਰੀ ਮੀਂਹ ਪੈਂਣ ਕਰਨ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਵਿੱਚ ਪਾਣੀ ਭਰ ਗਿਆ ਤੇ ਫ਼ਸਲ ਪੂਰੀ ਤਰ੍ਹਾਂ ਪਾਣੀ ਚ ਡੁੱਬ ਚੁੱਕੀ ਹੈ। ਜਿਸ ਕਾਰਨ ਹੁਣ ਕਿਸਾਨਾਂ ਨੂੰ ਫ਼ਸਲ ਦਾ ਝਾੜ ਘੱਟ ਨਿਕਲਣ ਦਾ ਡਰ ਸਤਾ ਰਿਹਾ ਹੈ।

ਕਿਸਾਨ ਪਹਿਲਾ ਹੀ ਕਰਜੇ ਤੋਂ ਪਰੇਸ਼ਾਨ ਹਨ। ਜਿਸ ਕਾਰਨ ਖੁਦਕੁਸ਼ੀਆਂ ਦੇ ਸ਼ਿਕਾਰ ਹੋ ਰਹੇ ਹਨ। ਹੁਣ ਕੁਦਰਤ ਦੀ ਮਾਰ ਝੱਲਣੀ ਪੈ ਰਹੀ ਤੇ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।

SHOW MORE