HOME » Videos » Punjab
Share whatsapp

ਗੁਰਦਾਸਪੁਰ ਦਾ ਇਹ ਸਰਕਾਰੀ ਸਕੂਲ, ਕਾੱਨਵੈਂਟ ਸਕੂਲਾਂ ਨੂੰ ਵੀ ਪੈ ਰਿਹੈ ਮਾਤ...

Punjab | 06:21 PM IST Jan 12, 2019

ਗੁਰਦਾਸਪੁਰ - ਸੂਬੇ ਦੇ ਸਰਕਾਰੀ ਸਕੂਲਾਂ ਦੀ ਤੁਲਨਾ ਢਾਬਿਆਂ ਨਾਲ ਕਰਨ ਵਾਲੇ ਸਿੱਖਿਆ ਮੰਤਰੀ ਓ.ਪੀ ਸੋਨੀ ਦੇ ਬਿਆਨ ਨੂੰ ਝੂਠਾ ਸਾਬਿਤ ਕਰ ਰਿਹਾ ਹੈ ਗੁਰਦਾਸਪਰ ਦਾ ਇੱਕ ਪ੍ਰਾਈਮਰੀ ਸਕੂਲ।  ਜੋ ਇਲਾਕੇ ਦੇ ਵੱਡੇ-ਵੱਡੇ ਕੌਨਵੈਂਟ ਸਕੂਲਾਂ ਨੂੰ ਮਾਤ ਪਾ ਰਿਹਾ ਹੈ.. ਕੀ ਖਾਸ ਹੈ ਇਸ ਸਕੂਲ ਚ ਜੋ ਇਸ ਵਕਤ ਸੂਬੇ ਦੇ ਬਾਕੀ ਸਕੂਲਾਂ ਲਈ ਸਬਕ ਸਾਬਤ ਹੋ ਰਿਹਾ ਹੈ......

ਇਹ ਖੂਬਸੂਰਤ ਇਮਾਰਤ.... ਦਿਵਾਰਾਂ ਉਤੇ ਕੀਤੀ ਦਿਲਕਸ਼ ਚਿੱਤਰਕਾਰੀ... ਤਸਵੀਰਾਂ ਕਿਸੇ ਕੌਨਵੈਂਟ ਸਕੂਲ ਦੀਆਂ ਨਹੀਂ ਸਗੋਂ ਇਹ ਗੁਰਦਾਸਪੁਰ ਦੇ ਪਿੰਡ ਬਾਜੇਟੱਕ ਦਾ ਸਰਕਾਰੀ ਪ੍ਰਾਈਮਰੀ ਸਕੂਲ ਹੈ। ਉਹ ਸਰਕਾਰੀ ਸਕੂਲ ਜੋ ਸਾਡੇ ਸਿੱਖਿਆ ਮੰਤਰੀ ਸਾਬ੍ਹ ਨੂੰ ਇਹ ਢਾਬੇ ਹੀ ਜਾਪਦੇ ਹਨ। ਸਕੂਲ ਦੀ ਸਾਫ਼ ਸੁਥਰੀ ਇਮਾਰਤ ਤੇ ਫੁੱਲਾਂ ਦੀ ਬਣੀਆਂ ਕਿਆਰੀਆਂ ਇਲਾਕੇ ਦੇ ਵੱਡੇ ਵੱਡੇ ਕੌਨਵੈਂਟ ਸਕੂਲ ਨੂੰ ਮਾਤ ਪਾ ਰਹੀਆਂ ਨੇ। ਅਧਿਆਪਾਕਾਂ ਤੋਂ ਇਲਾਵਾ ਕਲਾਸ ਰੂਮ ਦੀਆਂ ਇਹ ਖੂਬਸੁਰਤ ਕੰਧਾਂ ਬੱਚਿਆਂ ਨੂੰ ਵੱਡਮੁੱਲਾ ਗਿਆਨ ਵੀ ਵੰਡ ਰਹੀਆਂ ਨੇ, ਜਾਂ ਇਹ ਕਹਿ ਲਓ ਕਿ ਇਹਨਾਂ ਕੰਧਾਂ ਨੂੰ ਹੀ ਕਿਤਾਬਾਂ ਦਾ ਰੂਪ ਦੇ ਦਿੱਤਾ ਗਿਆ ਹੋਵੇ। ਇਸ ਸਰਕਾਰੀ ਸਕੂਲ ਦੀ ਨੁਹਾਰ ਬਦਲਣ ਵਿੱਚ ਸਕੂਲ ਦੇ ਅਧਿਆਪਕਾਂ ਦੀ ਅਹਿਮ ਭੂਮਿਕਾ ਹੈ, ਜਿਨ੍ਹਾਂ ਸਕੂਲ ਟਾਈਮ ਤੋਂ ਬਾਅਦ ਘਰ-ਘਰ ਜਾ ਕੇ ਪਿੰਡ ਵਾਸੀਆਂ ਤੋਂ ਪੈਸੇ ਮੰਗੇ, ਪਿੰਡ ਵਾਸੀਆਂ ਦੇ ਸਹਿਯੋਗ ਤੋਂ ਇਲਾਵਾ ਸਕੂਲ ਦੀ ਮੁੱਖ ਅਧਿਆਪਕ ਨੇ ਵੀ ਆਪਣੀ ਜੇਬ ਵਿੱਚੋ 2 ਲੱਖ ਰੁਪਏ ਖਰਚੇ  ਜਿਸ ਦਾ ਨਤੀਜਾ ਹੈ ਇਹ ਖੂਬਸੁਰਤ ਸਕੂਲ।

ਇਸ ਪ੍ਰਾਈਮਰੀ ਸਕੂਲ ਵਿੱਚ 80 ਤੋਂ ਵੱਧ ਬੱਚੇ ਹਨ ਜਿਨ੍ਹਾਂ ਨੂੰ ਕਿਤਾਬੀ ਤੇ ਸਮਾਜਿਕ ਗਿਆਨ ਦੇਣ ਲਈ 4 ਅਧਿਆਪਕ ਵੀ ਨਿਯੁਕਤ ਹਨ। ਜਿਨ੍ਹਾਂ ਦੀ ਮਿਹਨਤ ਸਦਕਾ ਹੀ ਇਸ ਸਕੂਲ ਨੂੰ ਪਿਛਲੇ ਸਾਲ ਸਰਕਾਰ ਸਮਾਰਟ ਸਕੂਲ ਦਾ ਦਰਜਾ ਦੇ ਚੁੱਕੀ ਹੈ ਤੇ ਹੁਣ ਇਹ ਪ੍ਰਾਈਮਰੀ ਸਕੂਲ ਦੀ ਇਲਾਕੇ ਦੇ ਹਰ ਸਕੂਲ ਵਿੱਚ ਹੋ ਰਹੀ ਹੈ।

ਸਕੂਲ ਨੂੰ ਖੂਬਸੂਰਤ ਬਣਾਉਣ ਵਾਲੇ ਸਕੂਲ ਸਟਾਫ਼ ਦੀ ਸ਼ਲਾਘਾ ਬੱਚਿਆਂ ਦੇ ਮਾਪੇ ਵੀ ਕਰ ਰਹੇ ਹਨ। ਇਸ ਲਈ ਮਾਪਿਆਂ ਨੂੰ ਮਾਣ ਹੈ ਕਿ ਉਹਨਾਂ ਦੇ ਬੱਚਿਆਂ ਦਾ ਭਵਿੱਖ ਇਮਾਨਦਾਰ ਤੇ ਮਿਹਨਤੀ ਅਧਿਆਪਕਾਂ ਦੇ ਹੱਥ ਹੈ। ਇਸ ਸਰਕਾਰੀ ਸਕੂਲ ਦੀ ਬਦਲੀ ਨੁਹਾਰ ਜਿੱਥੇ ਬਾਕੀ ਸਕੂਲਾ ਲਈ ਇੱਕ ਸਬਕ ਹੈ ..... ਉਥੇ ਹੀ ਇਹ ਸਕੂਲ ਸਾਡੇ ਸਿੱਖਿਆ ਮੰਤਰੀ ਨੂੰ ਸ਼ੀਸ਼ਾ ਦਿਖਾਉਣ ਤੋਂ ਘੱਟ ਨਹੀਂ ਜੋ ਸਰਕਾਰੀ ਸਕੂਲਾਂ ਦੇ ਵਿਕਾਸ ਵੱਲ ਧਿਆਨ ਦੇਣ ਦੀ ਥਾਂ ਇਹਨਾਂ ਦੀ ਤੁਲਨਾ ਢਾਬਿਆਂ ਨਾਲ ਕਰਨ ਨੂੰ ਤਰਜੀਹ ਦੇ ਰਹੇ ਨੇ।

SHOW MORE