HOME » Top Videos » Punjab
Share whatsapp

ਪੰਜਾਬ ਦਾ ਇਹ ਪਿੰਡ ਬਣਿਆ ‘ਹਾਈਟੈੱਕ’, ਸਰਪੰਚ ਦੀ ਹੋ ਰਹੀ ਸ਼ਲਾਘਾ..

Punjab | 02:17 PM IST Jun 19, 2019

ਹਲਕਾ ਧੂਰੀ ਦਾ ਦੌਲਤਪੁਰ ਪਿੰਡ ਜਿਲ੍ਹਾ ਸੰਗਰੂਰ ਦਾ ਪਹਿਲਾ ਹਾਈਟੈੱਕ ਪਿੰਡ ਬਣ ਗਿਆ। ਜਿੱਥੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਹਰ ਐਂਟਰੀ ਪੁਆਇੰਟ ਤੇ ਸੀਸੀਟੀਵੀ ਕੈਮਰੇ ਲਗਾਏ ਗਏ। ਇਲਾਕੇ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਪਿੰਡ ਦੇ ਸਕੂਲ ਨੂੰ ਸਮਾਰਟ ਸਕੂਲ ਚ ਤਬਦੀਲ ਕੀਤਾ ਗਿਆ।

ਸੜਕਾਂ ਦੇ ਕਿਨਾਰਿਆਂ ਤੇ ਬਚੀ ਜਗ੍ਹਾ ਤੇ ਇੰਟਰਲਾਕਿੰਗ ਟਾਇਲਾਂ ਲਗਾਈਆਂ ਗਈਆਂ। ਉੱਥੇ ਹੀ ਪਿੰਡ ਵਿੱਚ ਵਾਈਫਾਈ ਨਾਲ ਲੈੱਸ ਲੱਗੇ ਕੈਮਰਿਆਂ ਦਾ ਉਦਘਾਟਨ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਨੇ ਰੱਖਿਆ। ਇਸ ਦੌਰਾਨ ਦਲਵੀਰ ਗੋਲਡੀ ਨੇ ਪਿੰਡ ਦੀ ਤਸਵੀਰ ਬਦਲਣ ਨੂੰ ਲੈ ਕੇ ਪਿੰਡ ਦੇ ਸਰਪੰਚ ਦੀ ਸ਼ਲਾਘਾ ਕੀਤੀ।

ਉੱਥੇ ਹੀ ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਪਿੰਡ ਸ਼ਹਿਰ ਦੇ ਨਾਲ ਲੱਗਣ ਦੇ ਬਾਵਜੂਦ ਪੱਛੜਿਆ ਹੋਇਆ ਸੀ। ਉਨ੍ਹਾਂ ਨੂੰ ਪੰਜਾਬ ਦੇ ਹੋਰ ਹਾਈਟੈੱਕ ਪਿੰਡ ਵੇਖਕੇ ਇਹ ਪ੍ਰੇਰਨਾ ਮਿਲੀ ਕਿ ਕਿਉਂ ਨਾ ਆਪਣੇ ਪਿੰਡ ਦੀ ਤਸਵੀਰ ਬਦਲੀ ਜਾਵੇ। ਜਿਸਨੂੰ ਹੁਣ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੌਲਤਪੁਰ ਪਿੰਡ ਦਾ ਸਰਪੰਚ ਹੋਰਨਾਂ ਲਈ ਪ੍ਰੇਰਨਾ ਦਾ ਸ੍ਰੋਤ ਹੈ। ਜਿਸਨੇ ਇਹ ਸਾਬਿਤ ਕਰ ਦਿੱਤਾ ਕਿ ਜੇ ਦਿਲੀ ਤੌਰ ਤੇ ਪਿੰਡ ਦੀ ਨੁਹਾਰ ਬਦਲਣ ਦਾ ਜਜ਼ਬਾ ਹੋਵੇ ਤਾਂ ਫਿਰ ਇਕ ਦਿਨ ਆਪਣੇ ਮਕਸਦ ਚ ਕਾਮਯਾਬੀ ਮਿਲਦੀ ਹੈ।

SHOW MORE
corona virus btn
corona virus btn
Loading