HOME » Top Videos » Punjab
Share whatsapp

ਹੁਣ ਦੇਸ਼ ਬੀਜੇਗਾ ਕਣਕ ਦੀ ਇੱਕੋ ਕਿਸਮ, ਝਾੜ ਵੀ ਜ਼ਿਆਦਾ, ਬਿਮਾਰੀਆਂ ਤੋਂ ਵੀ ਮੁਕਤ..

Punjab | 04:57 PM IST Dec 06, 2018

ਸੁਖਵਿੰਦਰ ਸਿੰਘ

ਹਰ ਸੂਬੇ ਵਿੱਚ ਵਾਤਾਵਰਨ ਵਭਿੰਨਤਾ ਪਾਈ ਜਾਂਦੀ ਹੈ। ਉੱਥੋਂ ਦੇ ਵਾਤਾਵਰਨ ਦੇ ਹਿਸਾਬ ਨਾਲ ਬਿਜਾਈ ਲਈ ਬੀਜ ਦੀਆਂ ਕਿਸਮਾਂ ਵਿੱਚ ਵਖਰੇਵਾਂ ਹੁੰਦਾ ਹੈ। ਇਹੀ ਵਜ੍ਹਾ ਕਰ ਕੇ ਕਣਕ ਦੀ ਜਿਹੜੀ ਕਿਸਮ ਉੱਤਰ ਵਿੱਚ ਉਗਾਈ ਜਾਂਦੀ ਹੈ ਉਹ ਦੱਖਣ ਵਿੱਚ ਨਹੀਂ ਉਗਾਈ ਜਾ ਸਕਦੀ, ਪਰ ਹੁਣ ਪੂਰੇ ਦੇਸ਼ ਲਈ ਇੱਕੋ ਕਣਕ ਦੀ ਕਿਸਮ ਆ ਗਈ ਹੈ। ਜੀ ਹਾਂ ਇਸ ਨਵੀਂ ਕਿਸਮ ਦਾ ਨਾਮ ਸੁਪਰ 231 ਹੈ। ਇਸ ਕਿਸਮ ਦੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ। ਕਣਕ ਦੀ ਇਸ ਕਿਸਮ ਦੀ ਖੋਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸੇਵਾਮੁਕਤ ਵਿਗਿਆਨੀ ਨੇ ਕੀਤੀ ਹੈ।

ਡਾਕਟਰ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਇਸ ਕਿਸਮ ਦਾ ਝਾੜ ਆਮ ਕਿਸਮਾਂ ਨਾਲੋਂ 2 ਕੁਇੰਟਲ ਜ਼ਿਆਦਾ ਹੁੰਦਾ ਹੈ। ਇਹ ਕਿਸਮ ਨੂੰ ਘੱਟ ਪਾਣੀ ਦੀ ਲੋੜ ਪੈਂਦੀ ਹੈ ਤੇ ਵੱਧ ਗਰਮੀ ਨੂੰ ਝੱਲਣ ਦੀ ਸਮਰੱਥਾ ਹੁੰਦੀ ਹੈ। ਸੋਕੇ ਵਾਲੇ ਇਲਾਕਿਆਂ ਵਿੱਚ ਵੀ ਇਸ ਦੀ ਕਾਸ਼ਤ ਬੜੀ ਆਸਾਨੀ ਕੀਤੀ ਜਾ ਸਕਦੀ ਹੈ। ਸੋਕੇ ਤੇ ਪਾਣੀ ਦੀ ਘਾਟ ਦੀ ਹਾਲਾਤ ਵਿੱਚ ਇਹ ਆਮ ਨਾਲੋਂ ਵੱਧ ਝਾੜ ਦਿੰਦੀ ਹੈ।

ਡਾਕਟਰ ਗੁਰਦੇਵ ਸਿੰਘ ਨੇ ਸਿਰਫ਼ ਸੁਪਰ 231 ਦੀ ਖੋਜ ਹੀ ਨਹੀਂ ਕੀਤੀ ਬਲਕਿ ਦੋ ਹੋਰ ਕਾਮਯਾਬ ਕਿਸਮਾਂ ਦੀ ਖੋਜ ਕੀਤੀ ਹੈ। ਇਨ੍ਹਾਂ ਕਿਸਮਾਂ ਦਾ ਨਾਮ ਸੁਪਰ-272 ਤੇ ਸੁਪਰ-252 ਹੈ। ਉਨ੍ਹਾਂ ਕਿਹਾ ਕਿ ਸੁਪਰ-272 ਦਾ ਝਾੜ ਏਕੜ ਦਾ ਕਰੀਬ 26-27 ਪ੍ਰਤੀ ਕੁਇੰਟਲ ਆ ਜਾਂਦਾ ਹੈ ਜਦਕਿ ਪ੍ਰਚਲਿਤ ਕਿਸਮਾਂ ਦਾ ਝਾੜ 21-22 ਕੁਇੰਟਲ ਆਉਂਦਾ ਹੈ। ਇਹ ਕਿਸਮ ਦਾ ਕੱਦ ਛੋਟਾ ਹੋਣ ਕਾਰਨ ਹਨੇਰੀ ਤੇ ਝੱਖੜ ਵਿੱਚ ਵੀ ਡਿਗਦੀ।ਡਾਕਟਰ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਤੋ ਬਾਅਦ ਕਿਸਾਨਾਂ ਨੂੰ ਅਗਲੀ ਫ਼ਸਲ ਕਣਕ ਦੀ ਬਿਜਾਈ ਦੀ ਕਾਹਲੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦੇਰੀ ਨਾਲ ਬਿਜਾਈ ਨਾਲ ਕਣਕ ਦਾ ਝਾੜ ਘੱਟ ਜਾਂਦਾ ਹੈ। ਇਸੇ ਵਜ੍ਹਾ ਕਰ ਕੇ ਖੇਤੀਬਾੜੀ ਮਾਹਿਰ ਵੀ 15 ਨਵੰਬਰ ਤੋਂ ਪਹਿਲਾ ਕਣਕ ਦੀ ਬਿਜਾਈ ਦੀ ਸਲਾਹ ਦਿੰਦੇ ਹਨ। ਝੋਨੇ ਦੀ ਪਰਾਲੀ ਜਾਂ ਨਾੜ ਨੂੰ ਅੱਗ ਲਾਉਣ ਦੀ ਇੱਕ ਵਜ੍ਹਾ ਸਮੇਂ ਸਿਰ ਕਣਕ ਦੀ ਬਿਜਾਈ ਦੀ ਚਿੰਤਾ ਹੁੰਦੀ ਹੈ। ਪਰ ਸੁਪਰ 252 ਕਿਸਾਨਾਂ ਦੀ ਇਸ ਫ਼ਿਕਰ ਦਾ ਹੱਲ ਕਰਦੀ ਹੈ। ਦਸੰਬਰ ਤੱਕ ਬਿਜਾਈ ਕਰਨ ਉੱਤੇ ਵੀ ਇਸ ਦਾ ਝਾੜ ਅਗੇਤੀ ਜਿੰਨਾ ਹੀ ਆ ਜਾਂਦਾ ਹੈ। ਇਸ ਤੋਂ ਇਲਾਵਾ ਡਾਕਟਰ ਦਾ ਕਹਿਣਾ ਹੈ ਕਿ ਇਸ ਕਿਸਮ ਦੀ ਰੋਟੀ ਸੁੱਕਦੀ ਨਹੀਂ ਹੈ। ਸਵੇਰੇ ਲਾਹੀ ਰੋਟੀ ਸ਼ਾਮ ਤੱਕ ਨਰਮ ਹੀ ਰਹਿੰਦੀ ਹੈ।

ਇਸ ਤੋਂ ਇਲਾਵਾ ਇਸ ਪਿਛੇਤੀ ਕਿਸਮ ਦਾ ਨਾੜ ਮੋਟਾ ਹੁੰਦਾ ਹੈ। ਇਸ ਦਾ ਹੋਰ ਕਿਸਮਾਂ ਨਾਲ ਤੂੜੀ ਵੀ ਜ਼ਿਆਦਾ ਨਿਕਲਦੀ ਹੈ। ਜਿਸ ਕਾਰਨ ਕਿਸਾਨਾਂ ਨੂੰ ਵਾਧੂ ਫ਼ਾਇਦਾ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛੇਤੀ ਬਿਜਾਈ ਹੋਣ ਦੇ ਬਾਵਜੂਦ ਸੁਪਰ-252 ਵਿੱਚ ਗਰਮੀ ਨੂੰ ਸਹਿਣ ਦੀ ਸਮਰੱਥਾ ਵੀ ਵਧੇਰੇ ਹੁੰਦੀ ਹੈ। ਇਹ ਦਾਣਾ ਵਧੇਰੇ ਗਰਮੀ ਵਿੱਚ ਸੁੰਗੜਦਾ ਨਹੀਂ ਹੈ।

SHOW MORE